ਮੁਹੰਮਦ ਸ਼ਮੀ ਨੂੰ ਕੋਰਟ ਤੋਂ ਰਾਹਤ, ਅਰੇਸਟ ਵਾਰੈਂਟ ''ਤੇ ਲੱਗੀ ਰੋਕ

Monday, Sep 09, 2019 - 11:37 PM (IST)

ਮੁਹੰਮਦ ਸ਼ਮੀ ਨੂੰ ਕੋਰਟ ਤੋਂ ਰਾਹਤ, ਅਰੇਸਟ ਵਾਰੈਂਟ ''ਤੇ ਲੱਗੀ ਰੋਕ

ਕੋਲਕਾਤਾ— ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਪੱਛਮੀ ਬੰਗਾਲ ਦੀ ਜ਼ਿਲਾ ਅਦਾਲਤ ਤੋਂ ਅੱਜ ਰਾਹਤ ਮਿਲ ਗਈ। ਕੋਰਟ ਨੇ ਇਸਦੇ ਅਰੇਸਟ ਵਾਰੈਂਟ 'ਤੇ ਰੋਕ ਲਗਾ ਦਿੱਤੀ ਹੈ। ਸ਼ਮੀ ਆਪਣੀ ਪਤਨੀ ਹਸੀਨ ਜਹਾਂ ਵਲੋਂ ਦਾਇਰ ਕੀਤੇ ਗਏ ਘਰੇਲੂ ਹਿੰਸਾ ਤੇ ਜ਼ਬਰ ਜਨਾਹ ਦੇ ਮਾਮਲੇ 'ਚ ਦੋਸ਼ੀ ਹੈ। ਪਿਛਲੇ ਹਫਤੇ ਕੋਰਟ ਨੇ ਸ਼ਮੀ ਤੇ ਉਸਦੇ ਭਰਾ ਹਾਸਿਦ ਅਹਿਮਦ ਦੇ ਵਿਰੁੱਧ ਅਰੇਸਟ ਵਾਰੈਂਟ ਜਾਰੀ ਕੀਤਾ ਸੀ। ਕੋਰਟ ਨੇ ਆਪਣੇ ਇਸ ਆਦੇਸ਼ 'ਤੇ ਉਸ ਨੂੰ 15 ਦਿਨ ਦੇ ਅੰਦਰ ਸਲੇਂਡਰ ਕਰਨ ਨੂੰ ਕਿਹਾ ਸੀ। ਸ਼ਮੀ ਦੇ ਵਕੀਲ ਸਲੀਮ ਰਹਿਮਾਨ ਨੇ ਦੱਸਿਆ ਕਿ ਸੋਮਵਾਰ ਨੂੰ ਅਲੀਪੁਰ ਡਿਸਿਟਕਟ ਜੱਜ ਕਰੀਬ ਦੋ ਮਹੀਨੇ ਦੇ ਲਈ ਸ਼ਮੀ ਦੇ ਅਰੇਸਟ ਵਾਰੈਂਟ 'ਤੇ ਰੋਕ ਲਗਾ ਦਿੱਤੀ ਹੈ। ਇਸ ਕੇਸ ਦੀ ਅਗਲੀ ਸੁਣਵਾਈ 2 ਨਵੰਬਰ ਨੂੰ ਹੋਵੇਗੀ।


author

Gurdeep Singh

Content Editor

Related News