T20 WC 2022 : ਮੁਹੰਮਦ ਸ਼ੰਮੀ ਨੇ ਸ਼ਾਹੀਨ ਅਫਰੀਦੀ ਨੂੰ ਦਿੱਤੇ ਗੇਂਦਬਾਜ਼ੀ ਦੇ ਟਿਪਸ

Tuesday, Oct 18, 2022 - 12:56 PM (IST)

T20 WC 2022 : ਮੁਹੰਮਦ ਸ਼ੰਮੀ ਨੇ ਸ਼ਾਹੀਨ ਅਫਰੀਦੀ ਨੂੰ ਦਿੱਤੇ ਗੇਂਦਬਾਜ਼ੀ ਦੇ ਟਿਪਸ

ਸਪੋਰਟਸ ਡੈਸਕ— ਭਾਰਤ ਅਤੇ ਪਾਕਿਸਤਾਨ ਦਰਮਿਆਨ ਆਈਸੀਸੀ ਟੀ-20 ਵਿਸ਼ਵ ਕੱਪ 2022 ਦਾ ਬੇਹੱਦ ਖ਼ਾਸ ਮੈਚ 23 ਅਕਤੂਬਰ ਨੂੰ ਖੇਡਿਆ ਜਾਵੇਗਾ।ਭਾਰਤੀ ਤੇਜ਼ ਗੇਂਦਬਾਜ਼ੀ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਜਿੱਥੇ ਮੁਹੰਮਦ ਸ਼ੰਮੀ ਦੇ ਮੋਢਿਆਂ 'ਤੇ ਹੈ, ਉਥੇ ਹੀ ਪਾਕਿਸਤਾਨ ਨੂੰ ਨੌਜਵਾਨ ਗੇਂਦਬਾਜ਼ ਸ਼ਾਹੀਨ ਅਫਰੀਦੀ ਤੋਂ ਕਾਫੀ ਉਮੀਦਾਂ ਹਨ। ਭਾਰਤ ਅਤੇ ਪਾਕਿਸਤਾਨ ਸਮੇਤ ਕਈ ਟੀਮਾਂ ਅਭਿਆਸ ਮੈਚਾਂ ਲਈ ਇਸ ਸਮੇਂ ਬ੍ਰਿਸਬੇਨ ਵਿੱਚ ਹਨ। ਸ਼ੰਮੀ ਨੇ ਸੋਮਵਾਰ ਨੂੰ ਆਸਟ੍ਰੇਲੀਆ ਖਿਲਾਫ ਭਾਰਤ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਈ। ਹਾਲਾਂਕਿ ਇਸ ਮੈਚ ਤੋਂ ਪਹਿਲਾਂ ਸ਼ਾਹੀਨ ਅਫਰੀਦੀ ਨੂੰ ਸ਼ੰਮੀ ਤੋਂ ਕੁਝ ਟਿਪਸ ਲੈਂਦੇ ਹੋਏ ਦੇਖਿਆ ਗਿਆ ਸੀ, ਜਿਸ ਦੀ ਵੀਡੀਓ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੇ ਆਪਣੇ ਟਵਿਟਰ ਹੈਂਡਲ 'ਤੇ ਵੀ ਸ਼ੇਅਰ ਕੀਤੀ ਸੀ।

ਇਹ ਵੀ ਪੜ੍ਹੋ : ਵਿਰਾਟ ਨੇ ਸੁਪਰਮੈਨ ਵਾਂਗ ਕੀਤਾ ਸ਼ਾਨਦਾਰ ਕੈਚ, ਵੇਖ ਹਰ ਕੋਈ ਕਹਿ ਉਠਿਆ ਵਾਹ (ਵੀਡੀਓ)

ਵੀਡੀਓ 'ਚ ਸ਼ਾਹੀਨ ਅਨੁਭਵੀ ਮੁਹੰਮਦ ਸ਼ੰਮੀ ਤੋਂ ਗੇਂਦਬਾਜ਼ੀ ਟਿਪਸ ਲੈਂਦੇ ਨਜ਼ਰ ਆ ਰਹੇ ਹਨ। ਸ਼ੰਮੀ ਨੇ ਨੈੱਟ ਸੈਸ਼ਨ ਦੌਰਾਨ ਸ਼ਾਹੀਨ ਨਾਲ ਮੁਲਾਕਾਤ ਕੀਤੀ। ਦੋਵੇਂ ਗੇਂਦਬਾਜ਼ ਚਰਚਾ ਕਰਦੇ ਨਜ਼ਰ ਆਏ। ਸ਼ੰਮੀ ਆਪਣੀ ਸ਼ਾਨਦਾਰ ਸੀਮ ਗੇਂਦਬਾਜ਼ੀ ਲਈ ਜਾਣੇ ਜਾਂਦੇ ਹਨ। ਦੂਜੇ ਪਾਸੇ ਨੌਜਵਾਨ ਸ਼ਾਹੀਨ ਵੀ ਚੰਗੀ ਗੇਂਦਬਾਜ਼ੀ ਕਰਦਾ ਹੈ ਪਰ ਸ਼ਾਹੀਨ ਨੇ ਸ਼ਮੀ ਤੋਂ ਗੇਂਦਬਾਜ਼ੀ ਦੇ ਕੁਝ ਟਿਪਸ ਲਏ। ਗੇਂਦ ਨੂੰ ਆਪਣੇ ਹੱਥ 'ਚ ਲੈ ਕੇ ਸ਼ੰਮੀ ਨੇ ਸ਼ਾਹੀਨ ਨੂੰ ਦੱਸਿਆ ਕਿ ਗੇਂਦ ਨੂੰ ਕਿਸ ਸਥਿਤੀ 'ਚ ਸੁੱਟਣਾ ਚਾਹੀਦਾ ਹੈ।

ਕੀ ਭਾਰਤ ਖਿਲਾਫ ਆਉਣਗੇ ਕੰਮ?

ਹੁਣ ਦੇਖਣਾ ਇਹ ਹੋਵੇਗਾ ਕਿ ਜਦੋਂ ਭਾਰਤ-ਪਾਕਿਸਤਾਨ ਮੈਚ ਹੋਵੇਗਾ ਤਾਂ ਕੀ ਸ਼ੰਮੀ ਦੇ ਸ਼ਾਹੀਨ ਨੂੰ ਦਿੱਤੇ ਟਿਪਸ ਕੰਮ ਆਉਣਗੇ ਜਾਂ ਭਾਰਤੀ ਬੱਲੇਬਾਜ਼ ਉਨ੍ਹਾਂ ਦਾ ਕੁਟਾਪਾ ਚਾੜ੍ਹਨਗੇ ? ਸ਼ਾਹੀਨ ਪੂਰੀ ਤਰ੍ਹਾਂ ਫਿੱਟ ਹੈ। ਉਸ ਦਾ ਪਲੇਇੰਗ ਇਲੈਵਨ 'ਚ ਸ਼ਾਮਲ ਹੋਣਾ ਵੀ ਯਕੀਨੀ ਹੈ। ਓਧਰ ਸ਼ੰਮੀ ਨੇ ਅਭਿਆਸ ਮੈਚ ਵਿੱਚ ਸਿਰਫ਼ ਇੱਕ ਓਵਰ ਸੁੱਟ ਕੇ ਭਾਰਤ ਨੂੰ ਆਸਟਰੇਲੀਆ ਖ਼ਿਲਾਫ਼ 6 ਦੌੜਾਂ ਨਾਲ ਜਿੱਤ ਦਿਵਾਈ। ਸ਼ੰਮੀ ਨੇ 4 ਦੌੜਾਂ ਦੇ ਕੇ 3 ਵਿਕਟਾਂ ਲਈਆਂ।

ਇਹ ਵੀ ਪੜ੍ਹੋ : ਮਨੀਸ਼ ਤੇ ਵੈਦੇਹੀ ਨੇ ਫੇਨੇਸਟਾ ਓਪਨ ਦੀ ਟਰਾਫੀ ਜਿੱਤੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News