ਇੰਗਲੈਂਡ ਟੈਸਟ ਸੀਰੀਜ਼ ਤੋਂ ਪਹਿਲਾਂ ਮੁਸੀਬਤ ''ਚ ਸ਼ੰਮੀ, ਕੋਰਟ ਨੇ ਭੇਜਿਆ ਸੰਮਨ

Thursday, Jul 19, 2018 - 09:56 AM (IST)

ਨਵੀਂ ਦਿੱਲੀ— ਬੀ.ਸੀ.ਸੀ.ਆਈ. ਵੱਲੋਂ ਇੰਗਲੈਂਡ ਦੌਰੇ ਦੇ ਲਈ ਟੈਸਟ ਟੀਮ 'ਚ ਸ਼ਾਮਲ ਕੀਤੇ ਜਾਣ ਦੇ ਬਾਅਦ ਮੁਹੰਮਦ ਸ਼ੰਮੀ ਇਕ ਹੋਰ ਕੇਸ ਦੇ ਚੱਕਰ 'ਚ ਫਸ ਗਏ ਹਨ। ਹੁਣ ਚੈੱਕ ਬਾਊਂਸ ਮਾਮਲੇ 'ਚ ਕੋਲਕਾਤਾ ਦੇ ਅਲੀਪੁਰ ਕੋਰਟ ਨੇ ਉਨ੍ਹਾਂ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਸ਼ੰਮੀ ਦੀ ਪਤਨੀ ਹਸੀਨ ਜਹਾਂ ਨੇ ਹੀ ਸ਼ੰਮੀ ਦੇ ਖਿਲਾਫ ਇਹ ਕੇਸ ਦਰਜ ਕਰਾਇਆ ਸੀ। ਸ਼ੰੰਮੀ ਨੂੰ 20 ਸਤੰਬਰ ਨੂੰ ਕੋਰਟ 'ਚ ਪੇਸ਼ ਹੋਣ ਲਈ ਕਿਹਾ ਗਿਆ ਹੈ।
PunjabKesari
ਹਸੀਨ ਜਹਾਂ ਨੇ ਕੋਲਕਾਤਾ ਦੇ ਕੋਰਟ 'ਚ ਸ਼ੰਮੀ ਦੇ ਖਿਲਾਫ ਪਟੀਸ਼ਨ ਦਾਇਰ ਕੀਤੀ ਸੀ ਜਿਸ 'ਚ ਉਨ੍ਹਾਂ ਨੇ ਆਪਣੀ ਧੀ ਅਤੇ ਖੁਦ ਦੇ ਲਈ ਮਹੀਨੇ ਦੇ ਖਰਚੇ ਦੇ ਰੂਪ 'ਚ 10 ਲੱਖ ਰੁਪਏ ਮੰਗੇ ਸਨ। ਹਸੀਨ ਦਾ ਦਾਅਵਾ ਸੀ ਕਿ ਸ਼ੰਮੀ ਨੇ ਉਨ੍ਹਾਂ ਨੂੰ ਖਰਚੇ ਦੇ ਲਈ ਪੈਸਾ ਦੇਣਾ ਬੰਦ ਕਰ ਦਿੱਤਾ ਸੀ। ਇਸੇ ਲੜੀ 'ਚ ਸ਼ੰਮੀ ਦੇ ਇਕ ਚੈੱਕ ਦੇ ਬਾਊਂਸ ਹੋਣ 'ਤੇ ਇਸ ਭਾਰਤੀ ਕ੍ਰਿਕਟਰ ਨੂੰ ਕੋਰਟ 'ਚ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ ਹੈ। 

PunjabKesari
ਇਸ ਸਾਲ ਦੀ ਸ਼ੁਰੂਆਤ ਤੋਂ ਹੀ ਸ਼ੰਮੀ ਅਤੇ ਉਸ ਦੀ ਪਤਨੀ ਵਿਚਾਲੇ ਵਿਵਾਦ ਚਲ ਰਿਹਾ ਹੈ। ਕੁਝ ਮਹੀਨੇ ਪਹਿਲਾਂ ਸ਼ੰਮੀ ਦੀ ਪਤਨੀ ਹਸੀਨ ਜਹਾਂ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਲਗਾਤਾਰ ਕਈ ਪੋਸਟ ਕਰਦੇ ਹੋਏ ਕਥਿਤ ਤੌਰ 'ਤੇ ਸ਼ੰਮੀ ਦੀ ਹੋਰਨਾਂ ਲੜਕੀਆਂ ਦੇ ਨਾਲ ਅਸ਼ਲੀਲ ਚੈਟ ਪੋਸਟ ਕੀਤੀ ਸੀ। ਉਸ 'ਤੇ ਘਰੇਲੂ ਹਿੰਸਾ ਅਤੇ ਵਿਆਹ ਦੇ ਬਾਅਦ ਦੂਜੀਆਂ ਲੜਕੀਆਂ ਦੇ ਨਾਲ ਸਬੰਧ ਬਣਾਉਣ ਦਾ ਦੋਸ਼ ਲਾਇਆ ਸੀ। ਦੂਜੇ ਪਾਸੇ ਸ਼ੰਮੀ ਨੇ ਪਤਨੀ ਦੇ ਇਨ੍ਹਾਂ ਦੋਸ਼ਾਂ 'ਤੇ ਸਫਾਈ ਦਿੰਦੇ ਹੋਏ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਸੀ।


Related News