ਟੈਸਟ ਕ੍ਰਿਕਟ ਨੂੰ ਅਲਵਿਦਾ ਕਹੇਗਾ ਮੁਹੰਮਦ ਨਬੀ
Sunday, Sep 08, 2019 - 09:50 PM (IST)

ਚਟਗਾਂਵ— ਅਫਗਾਨਿਸਤਾਨ ਦੇ ਸਾਬਕਾ ਕਪਤਾਨ ਮੁਹੰਮਦ ਨਬੀ ਨੇ ਬੰਗਲਾਦੇਸ਼ ਵਿਰੁੱਧ ਟੈਸਟ ਮੈਚ ਤੋਂ ਬਾਅਦ ਟੈਸਟ ਕ੍ਰਿਕਟ ਨੂੰ ਅਲਵਿਦਾ ਕਹਿਣ ਦਾ ਐਲਾਨ ਕੀਤਾ ਹੈ। 34 ਸਾਲ ਦੇ ਆਲਰਾਊਂਡਰ ਨਬੀ ਨੇ ਅਫਗਾਨਿਸਤਾਨ ਲਈ ਸਾਰੇ ਟੈਸਟ ਖੇਡੇ ਹਨ, ਜਿਨ੍ਹਾਂ ਵਿਚ ਭਾਰਤ ਵਿਰੁੱਧ ਪਿਛਲੇ ਸਾਲ ਖੇਡਿਆ ਇਤਿਹਾਸਕ ਪਹਿਲਾ ਮੈਚ ਸ਼ਾਮਲ ਹੈ। ਉਹ ਸੀਮਤ ਓਵਰਾਂ ਦੀ ਕ੍ਰਿਕਟ ਖੇਡਦਾ ਰਹੇਗਾ। ਨਬੀ ਨੇ ਕਿਹਾ, ''ਟੈਸਟ ਕ੍ਰਿਕਟ ਮਹੱਤਵਪੂਰਨ ਹੈ, ਜਿਹੜਾ ਹਰ ਕ੍ਰਿਕਟਰ ਖੇਡਣਾ ਚਾਹੁੰਦਾ ਹੈ। ਮੈਂ ਪਿਛਲੇ 18 ਸਾਲ ਅਫਗਾਨਿਸਤਾਨ ਕ੍ਰਿਕਟ ਨੂੰ ਦਿੱਤੇ ਹਨ। ਇਹ ਮੇਰਾ ਸੁਪਨਾ ਸੀ ਕਿ ਅਫਗਾਨਿਸਤਾਨ ਨੂੰ ਟੈਸਟ ਦਰਜਾ ਮਿਲੇ, ਜਿਹੜਾ ਪੂਰਾ ਹੋ ਗਿਆ ਹੈ।''