ਅਫਰੀਦੀ ਦੇ ਥੱਪੜ ਤੋਂ ਬਾਅਦ ਆਮਿਰ ਨੇ ਸਪਾਟ ਫਿਕਸਿੰਗ ਦੀ ਗੱਲ ਕਬੂਲੀ : ਰੱਜਾਕ
Wednesday, Jun 12, 2019 - 05:34 PM (IST)
ਕਰਾਚੀ— ਪਾਕਿਸਤਾਨ ਦੇ ਸਾਬਕਾ ਹਰਫਨਮੌਲਾ ਅਬਦੁਲ ਰੱਜਾਕ ਨੇ ਦਾਅਵਾ ਕੀਤਾ ਹੈ ਕਿ ਵਨ-ਡੇ ਟੀਮ ਦੇ ਉਸ ਸਮੇਂ ਕਪਤਾਨ ਸ਼ਾਹਿਦ ਸ਼ਾਹਿਦ ਅਫਰੀਦੀ ਤੋਂ ਥੱਪੜ ਖਾਣ ਤੋਂ ਬਾਅਦ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਨੇ ਸਪਾਟ ਫਿਕਸਿੰਗ ਦੀ ਗੱਲ ਕਬੂਲ ਕੀਤੀ ਸੀ ਜਦ ਕਿ ਸਲਾਮੀ ਬੱਲੇਬਾਜ਼ ਸਲਮਾਨ ਬੱਟ 2011 ਦੇ ਇੰਗਲੈਂਡ ਦੌਰੇ ਤੋਂ ਪਹਿਲਾਂ ਹੀ ਇਸ ਤਰ੍ਹਾਂ ਦੇ ਭ੍ਰਿਸ਼ਟਾਚਾਰ 'ਚ ਸ਼ਾਮਲ ਸਨ। ਪਾਕਿਸਤਾਨ ਕ੍ਰਿਕਟ ਦੀ ਪਹਿਚਾਣ ਮਿੱਟੀ 'ਚ ਮਿਲਾਉਣ ਵਾਲੀ ਇਸ ਘਟਨਾ ਦਾ ਜ਼ਿਕਰ ਰੱਜਾਕ ਨੇ ਜੀ. ਐੱਨ. ਐੱਨ ਚੈਨਲ ਤੋਂ ਕੀਤਾ। ਰੱਜਾਕ ਨੇ ਕਿਹਾ, ''ਅਫਰੀਦੀ ਨੇ ਮੈਨੂੰ ਕਮਰੇ ਤੋਂ ਬਾਹਰ ਜਾਣ ਲਈ ਕਿਹਾ ਪਰ ਥੋੜ੍ਹੀ ਦੇਰ ਬਾਅਦ ਮੈਂ ਥੱਪੜ ਦੀ ਗੂੰਜ ਸੁੱਣੀ ਤੇ ਫਿਰ ਆਮਿਰ ਨੇ ਸੱਚਾਈ ਦੱਸ ਦਿਤੀ।
ਹਾਲਾਂਕਿ ਹਾਲਤ ਨਾਲ ਠੀਕ ਤਰਾਂ ਨਹੀਂ ਨਿੱਬੜਨ ਲਈ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ) ਨੂੰ ਜ਼ਿੰਮੇਦਾਰ ਕਿਹਾ। ਉਨ੍ਹਾਂ ਨੇ ਕਿਹਾ, ''ਪੀ. ਸੀ. ਬੀ. ਆਪਣੀ ਕਾਰਜਕੁਸ਼ਲਤਾ ਸਾਬਤ ਕਰਨ ਲਈ ਆਈ. ਸੀ. ਸੀ ਦੇ ਕੋਲ ਚੱਲਿਆ ਗਿਆ ਪਰ ਉਸ ਨੂੰ ਅਜਿਹਾ ਕਰਨ ਦੀ ਬਜਾਏ ਆਪਣੇ ਆਪ ਹੀ ਤਿੰਨੋਂ ਖਿਡਾਰੀਆਂ ਨਾਲ ਗੱਲ ਕਰ ਘਰ ਵਾਪਸ ਭੇਜ ਦੇਣਾ ਚਾਹੀਦਾ ਸੀ ਤੇ ਇਕ ਸਾਲ ਜਾਂ ਕੁਝ ਸਮੇਂ ਲਈ ਰੋਕ ਲਗਾ ਦੇਣਾ ਚਾਹੀਦੀ ਸੀ। ਅਜਿਹਾ ਨਾ ਕਰਕੇ ਪੀ. ਸੀ. ਬੀ ਨੇ ਦੁਨੀਆ ਭਰ 'ਚ ਪਾਕਿਸਤਾਨ ਕ੍ਰਿਕੇਟ ਦੀ ਪਹਿਚਾਣ ਨੂੰ ਖ਼ਰਾਬ ਕੀਤਾ।