ਸਾਲਾਹ, ਮੇਨ ਦੇ ਗੋਲਾਂ ਨਾਲ ਲੀਵਰਪੂਲ ਨੇ ਮੈਨਚੈਸਟਰ ਸਿਟੀ ਨੂੰ ਹਰਾਇਆ
Thursday, Jul 26, 2018 - 11:45 AM (IST)

ਈਸਟ ਰਦਰਫੋਰਡ— ਮੁਹੰਮਦ ਸਾਲਾਹ ਅਤੇ ਸਾਦੀਓ ਮੇਨ ਦੇ ਗੋਲਾਂ ਦੀ ਮਦਦ ਨਾਲ ਲੀਵਰਪੂਲ ਨੇ ਪ੍ਰੀਮੀਅਰ ਲੀਗ ਚੈਂਪੀਅਨ ਮੈਨਚੈਸਟਰ ਸਿਟੀ 'ਤੇ ਕੌਮਾਂਤਰੀ ਚੈਂਪੀਅਨਸ ਕੱਪ ਦੋਸਤਾਨਾ ਮੈਚ 'ਚ 2-1 ਨਾਲ ਜਿੱਤ ਦਰਜ ਕੀਤੀ।
ਮੇਨ ਨੇ ਪੈਨਲਟੀ ਸਪਾਟ 'ਤੇ ਗੋਲ ਦਾਗਿਆ। ਇਸ ਤੋਂ ਪਹਿਲਾਂ ਮੈਨਚੈਸਟਰ ਸਿਟੀ ਨੇ ਹਾਫ ਟਾਈਮ ਦੇ ਠੀਕ ਬਾਅਦ ਜਰਮਨੀ ਦੇ ਲੇਰਾਏ ਸੇਨ ਦੇ ਗੋਲ ਦੇ ਦਮ 'ਤੇ ਬੜ੍ਹਤ ਬਣਾ ਲਈ । ਸਾਲਾਹ ਨੇ ਵੀ 62ਵੇਂ ਮਿੰਟ 'ਚ ਗੋਲ ਦਾਗਿਆ।