ਮੋਇਨ ਅਲੀ ਦੂਜੇ ਏਸ਼ੇਜ਼ ਟੈਸਟ ਮੈਚ ''ਚੋਂ ਬਾਹਰ, ਜੈਕ ਲੀਚ ਸ਼ਾਮਲ

Sunday, Aug 11, 2019 - 11:46 AM (IST)

ਮੋਇਨ ਅਲੀ ਦੂਜੇ ਏਸ਼ੇਜ਼ ਟੈਸਟ ਮੈਚ ''ਚੋਂ ਬਾਹਰ, ਜੈਕ ਲੀਚ ਸ਼ਾਮਲ

ਲੰਡਨ— ਇੰਗਲੈਂਡ ਨੇ ਆਸਟਰੇਲੀਆ ਵਿਰੁੱਧ ਪਹਿਲੇ ਏਸ਼ੇਜ਼ ਟੈਸਟ ਵਿਚ ਨਿਰਾਸ਼ਾਜਨਕ ਪ੍ਰਦਰਸ਼ਨ ਕਰਨ ਵਾਲੇ ਆਫ ਸਪਿਨਰ ਮੋਇਨ ਅਲੀ ਨੂੰ 14 ਅਗਸਤ ਤੋਂ ਲਾਰਡਸ ਵਿਚ ਸ਼ੁਰੂ ਹੋਣ ਵਾਲੇ ਦੂਜੇ ਏਸ਼ੇਜ਼ ਟੈਸਟ ਲਈ ਟੀਮ ਵਿਚੋਂ ਬਾਹਰ ਕਰ ਦਿੱਤਾ ਹੈ ਅਤੇ ਉਸਦੀ ਜਗ੍ਹਾ ਸਮਰਸੈੱਟ ਦੇ ਲੈਫਟ ਆਰਮ ਸਪਿਨਰ ਜੈਕ ਲੀਚ ਨੂੰ ਸ਼ਾਮਲ ਕੀਤਾ ਗਿਆ ਹੈ। ਦੂਜੇ ਟੈਸਟ ਲਈ ਐਲਾਨ 12 ਮੈਂਬਰੀ ਟੀਮ ਨੇ ਜੇਮਸ ਐਂਡਰਸਨ ਅਤੇ ਓਲੀ ਸਟੋਨ ਨੂੰ ਸੱਟਾਂ ਕਾਰਣ ਬਾਹਰ ਕਰ ਦਿੱਤਾ ਹੈ। ਇੰਗਲੈਂਡ ਐਜਬੈਸਟਨ ਵਿਚ ਪਹਿਲਾ ਟੈਸਟ 251 ਦੌੜਾਂ ਨਾਲ ਹਾਰ ਗਿਆ ਸੀ। ਆਰਚਰ ਨੂੰ ਮਿਲ ਸਕਦੈ ਡੈਬਿਊ ਦਾ ਮੌਕਾ : ਇੰਗਲੈਂਡ ਇਸ ਮੈਚ ਵਿਚ ਤੇਜ਼ ਗੇਂਦਬਾਜ਼ ਜੋਫ੍ਰਾ ਆਰਚਰ ਨੂੰ ਟੈਸਟ ਡੈਬਿਊ ਕਰਨ ਦਾ ਮੌਕਾ ਦੇ ਸਕਦਾ ਹੈ। ਆਰਚਰ ਨੂੰ ਪਹਿਲੇ ਟੈਸਟ ਵਿਚ ਫਿੱਟ ਨਾ ਹੋਣ ਕਾਰਣ ਸ਼ਾਮਲ ਨਹੀਂ  ਕੀਤਾ ਗਿਆ ਸੀ। 

PunjabKesari

ਟੀਮ ਇਸ ਤਰ੍ਹਾਂ ਹੈ : ਜੋ ਰੂਟ (ਕਪਤਾਨ), ਜੋਫ੍ਰਾ ਆਰਚਰ, ਜਾਨੀ ਬੇਅਰਸਟੋ, ਸਟੂਅਰਟ ਬ੍ਰਾਡ, ਜੋਸ ਬਟਲਰ, ਸੈਮ ਕਿਊਰਨ, ਜੋ ਡੈਨਲੀ, ਜੈਕ ਲੀਚ, ਜੈਸਨ ਰਾਏ, ਬੇਨ ਸਟੋਕਸ, ਕ੍ਰਿਸ ਵੋਕਸ।


Related News