ਮੋਦੀ ਨੇ ਰਗਬੀ ਵਿਸ਼ਵ ਕੱਪ ਜਿੱਤਣ ''ਤੇ ਦੱ. ਅਫਰੀਕੀ ਟੀਮ ਨੂੰ ਦਿੱਤੀ ਵਧਾਈ

Monday, Nov 04, 2019 - 01:30 AM (IST)

ਮੋਦੀ ਨੇ ਰਗਬੀ ਵਿਸ਼ਵ ਕੱਪ ਜਿੱਤਣ ''ਤੇ ਦੱ. ਅਫਰੀਕੀ ਟੀਮ ਨੂੰ ਦਿੱਤੀ ਵਧਾਈ

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਗਬੀ ਵਿਸ਼ਵ ਕੱਪ ਦਾ ਖਿਤਾਬ ਜਿੱਤਣ 'ਤੇ ਦੱਖਣੀ ਅਫਰੀਕਾ ਦੀ ਟੀਮ ਨੂੰ ਐਤਵਾਰ ਵਧਾਈ ਦਿੱਤੀ। ਦੱਖਣੀ ਅਫਰੀਕਾ ਨੇ ਜਾਪਾਨ ਵਿਚ ਖੇਡੇ ਗਏ ਟੂਰਨਾਮੈਂਟ ਦੇ ਫਾਈਨਲ ਵਿਚ ਇਕਪਾਸੜ ਮੁਕਾਬਲੇ ਵਿਚ ਸ਼ਨੀਵਾਰ ਇੰਗਲੈਂਡ ਨੂੰ 32-21 ਨਾਲ ਹਰਾ ਕੇ ਤੀਜੀ ਵਾਰ ਖਿਤਾਬ ਜਿੱਤਿਆ ਸੀ। ਮੋਦੀ ਨੇ ਦੱਖਣੀ ਅਫਰੀਕਾ ਦੀ ਰਗਬੀ ਟੀਮ ਨੂੰ ਟੈਗ ਕਰਦੇ ਹੋਏ ਟਵੀਟ ਕੀਤਾ, ''ਰਗਬੀ ਵਿਸ਼ਵ ਕੱਪ 'ਚ ਤੀਜੀ ਵਾਰ ਚੈਂਪੀਅਨ ਬਣ ਕੇ ਰਿਕਾਰਡ ਦੀ ਬਰਾਬਰੀ ਕਰਨ 'ਤੇ ਸਪਿੰ੍ਰਗਬੋਕਸ (ਦੱਖਣੀ ਅਫਰੀਕੀ ਰਗਬੀ ਟੀਮ) ਨੂੰ ਵਧਾਈ।'' ਮੋਦੀ ਨੇ ਟੀਮ ਦੇ ਪ੍ਰਦਰਸ਼ਨ ਨੂੰ ਸ਼ਾਨਦਾਰ ਦੱਸਦੇ ਹੋਏ ਕਿਹਾ ਕਿ ਦੱਖਣੀ ਅਫਰੀਕਾ ਤੇ ਉੱਥੇ ਦੇ ਰਾਸ਼ਟਰਪਤੀ ਸਾਈਰਿਲ ਰਾਮਫੋਸਾ ਦੇ ਲਈ ਇਤਿਹਾਸਕ ਪਲ ਹੈ।

PunjabKesari


author

Gurdeep Singh

Content Editor

Related News