ਮੋਦੀ ਨੇ ਰਾਸ਼ਟਰਮੰਡਲ ਖੇਡਾਂ ''ਚ ਭਾਰਤ ਦੇ ਤਗਮਾ ਜੇਤੂ ਖਿਡਾਰੀਆਂ ਨੂੰ ਦਿੱਤੀ ਵਧਾਈ
Friday, Aug 05, 2022 - 11:56 AM (IST)
ਨਵੀਂ ਦਿੱਲੀ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਪੈਰਾ ਐਥਲੀਟ ਸੁਧੀਰ ਨੂੰ ਰਾਸ਼ਟਰਮੰਡਲ ਖੇਡਾਂ 'ਚ ਪੈਰਾ ਪਾਵਰਲਿਫਟਿੰਗ 'ਚ ਸੋਨ ਤਮਗਾ ਜਿੱਤਣ 'ਤੇ ਵਧਾਈ ਦਿੱਤੀ ਅਤੇ ਪ੍ਰਦਰਸ਼ਨ 'ਚ ਨਿਰੰਤਰਤਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਪੁਰਸ਼ਾਂ ਦੀ ਲੰਬੀ ਛਾਲ ਵਿੱਚ ਚਾਂਦੀ ਦਾ ਤਮਗਾ ਜਿੱਤਣ ਲਈ ਮੁਰਲੀ ਸ਼੍ਰੀਸ਼ੰਕਰ ਦੀ ਵੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਦਹਾਕਿਆਂ ਬਾਅਦ ਭਾਰਤ ਨੇ ਇਸ ਈਵੈਂਟ ਵਿੱਚ ਤਮਗਾ ਜਿੱਤਿਆ ਹੈ। ਸ਼੍ਰੀਸ਼ੰਕਰ ਨੇ ਵੀਰਵਾਰ ਨੂੰ ਲੰਬੀ ਛਾਲ 'ਚ ਚਾਂਦੀ ਦਾ ਤਮਗਾ ਜਿੱਤਿਆ, ਜੋ ਬਰਮਿੰਘਮ ਖੇਡਾਂ ਦੇ ਐਥਲੈਟਿਕਸ ਮੁਕਾਬਲੇ 'ਚ ਭਾਰਤ ਦਾ ਦੂਜਾ ਤਮਗਾ ਹੈ। ਸੁਧੀਰ ਨੇ ਵੀਰਵਾਰ ਨੂੰ ਹੀ ਪੁਰਸ਼ਾਂ ਦੀ ਹੈਵੀਵੇਟ ਪੈਰਾ ਪਾਵਰਲਿਫਟਿੰਗ 'ਚ ਸੋਨ ਤਮਗਾ ਜਿੱਤਿਆ।
ਇਹ ਵੀ ਪੜ੍ਹੋ: ਪੈਰਾ ਪਾਵਰਲਿਫਟਿੰਗ 'ਚ ਸੁਧੀਰ ਨੇ ਰਚਿਆ ਇਤਿਹਾਸ, ਸੋਨ ਤਮਗਾ ਜਿੱਤਣ ਵਾਲੇ ਪਹਿਲੇ ਭਾਰਤੀ ਖਿਡਾਰੀ ਬਣੇ
ਮੋਦੀ ਨੇ ਟਵੀਟ ਕੀਤਾ, ''ਰਾਸ਼ਟਰਮੰਡਲ ਖੇਡਾਂ 'ਚ ਐਮ ਸ਼੍ਰੀਸ਼ੰਕਰ ਵੱਲੋਂ ਜਿੱਤਿਆ ਚਾਂਦੀ ਦਾ ਤਗਮਾ ਖਾਸ ਹੈ। ਭਾਰਤ ਨੇ ਦਹਾਕਿਆਂ ਬਾਅਦ ਰਾਸ਼ਟਰਮੰਡਲ ਖੇਡਾਂ ਵਿੱਚ ਪੁਰਸ਼ਾਂ ਦੀ ਲੰਬੀ ਛਾਲ ਵਿੱਚ ਤਮਗਾ ਜਿੱਤਿਆ ਹੈ। ਉਨ੍ਹਾਂ ਦਾ ਪ੍ਰਦਰਸ਼ਨ ਭਾਰਤੀ ਐਥਲੈਟਿਕਸ ਦੇ ਭਵਿੱਖ ਲਈ ਚੰਗਾ ਸੰਕੇਤ ਹੈ। ਉਨ੍ਹਾਂ ਨੂੰ ਵਧਾਈ। ਉਮੀਦ ਹੈ ਕਿ ਉਹ ਭਵਿੱਖ ਵਿੱਚ ਵੀ ਇਸ ਤਰ੍ਹਾਂ ਦਾ ਪ੍ਰਦਰਸ਼ਨ ਜਾਰੀ ਰੱਖਣਗੇ।' ਉਨ੍ਹਾਂ ਸੁਧੀਰ ਦੀ ਤਾਰੀਫ ਕਰਦੇ ਹੋਏ ਟਵੀਟ ਕੀਤਾ, 'ਸੁਧੀਰ ਵੱਲੋਂ ਰਾਸ਼ਟਰਮੰਡਲ ਖੇਡਾਂ 2022 ਦੀਆਂ ਪੈਰਾ ਖੇਡਾਂ ਵਿੱਚ ਸ਼ਾਨਦਾਰ ਸ਼ੁਰੂਆਤ। ਉਨ੍ਹਾਂ ਨੇ ਸੋਨੇ ਦਾ ਤਗਮਾ ਜਿੱਤਿਆ ਅਤੇ ਫਿਰ ਤੋਂ ਆਪਣਾ ਸਮਰਪਣ ਅਤੇ ਵਚਨਬੱਧਤਾ ਦਿਖਾਈ। ਉਹ ਲਗਾਤਾਰ ਚੰਗਾ ਪ੍ਰਦਰਸ਼ਨ ਕਰਦੇ ਰਹੇ ਹਨ। ਵਧਾਈਆਂ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ।'
ਇਹ ਵੀ ਪੜ੍ਹੋ: CWG 2022: ਵੇਟਲਿਫਟਿੰਗ 'ਚ ਗੁਰਦੀਪ ਸਿੰਘ ਨੇ ਵੀ ਮਾਰੀ ਬਾਜ਼ੀ, ਜਿੱਤਿਆ ਕਾਂਸੀ ਦਾ ਤਮਗਾ