PM ਮੋਦੀ ਨੇ ਏਸ਼ੀਆਈ ਖੇਡਾਂ 'ਚ ਭਾਰਤੀ ਘੋੜਸਵਾਰ ਟੀਮ ਨੂੰ ਸੋਨ ਤਮਗਾ ਜਿੱਤਣ 'ਤੇ ਦਿੱਤੀ ਵਧਾਈ

Tuesday, Sep 26, 2023 - 06:11 PM (IST)

PM ਮੋਦੀ ਨੇ ਏਸ਼ੀਆਈ ਖੇਡਾਂ 'ਚ ਭਾਰਤੀ ਘੋੜਸਵਾਰ ਟੀਮ ਨੂੰ ਸੋਨ ਤਮਗਾ ਜਿੱਤਣ 'ਤੇ ਦਿੱਤੀ ਵਧਾਈ

ਨਵੀਂ ਦਿੱਲੀ, (ਵਾਰਤਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨ 'ਚ ਚਲ ਰਹੀਆਂ 19ਵੀਆਂ ਏਸ਼ੀਆਈ ਖੇਡਾਂ ਵਿੱਚ ਮੰਗਲਵਾਰ ਨੂੰ ਦੇਸ਼ ਲਈ ਤੀਜਾ ਸੋਨ ਤਮਗਾ ਜਿੱਤਣ 'ਤੇ ਭਾਰਤੀ ਘੋੜ ਸਵਾਰੀ ਟੀਮ ਨੂੰ ਵਧਾਈ ਦਿੱਤੀ ਹੈ।

ਇਹ ਵੀ ਪੜ੍ਹੋ : Asian Games : ਸਕੁਐਸ਼ 'ਚ ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ, ਪਾਕਿ ਨੂੰ 3-0 ਨਾਲ ਹਰਾਇਆ

ਸ਼੍ਰੀ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐੱਕਸ 'ਤੇ ਲਿਖਿਆ, ਹਿਰਦੇ ਛੇੜਾ, ਅਨੁਸ਼ ਅਗਰਵਾਲ, ਸੁਦੀਪਤੀ ਹਜੇਲਾ ਅਤੇ ਦਿਵਯਕ੍ਰਿਤ ਸਿੰਘ ਨੇ ਇੱਕ ਟੀਮ ਦੇ ਰੂਪ ਵਿੱਚ ਬੇਮਿਸਾਲ ਹੁਨਰ ਦਾ ਪ੍ਰਦਰਸ਼ਨ ਕੀਤਾ ਹੈ ਅਤੇ ਅੰਤਰਰਾਸ਼ਟਰੀ ਪਲੇਟਫਾਰਮ 'ਤੇ ਸਾਡੇ ਦੇਸ਼ ਨੂੰ ਸਨਮਾਨ ਦਿਵਾਇਆ ਹੈ। ਮੈਂ ਇਸ ਇਤਿਹਾਸਕ ਪ੍ਰਾਪਤੀ ਲਈ ਟੀਮ ਨੂੰ ਦਿਲੋਂ ਵਧਾਈ ਦਿੰਦਾ ਹਾਂ।'' ਜ਼ਿਕਰਯੋਗ ਹੈ ਕਿ ਭਾਰਤੀ ਘੋੜਸਵਾਰ ਟੀਮ ਨੇ ਅੱਜ ਏਸ਼ੀਆਈ ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 209.205 ਦੇ ਸਕੋਰ ਨਾਲ ਸੋਨ ਤਮਗਾ ਜਿੱਤਿਆ। 

PunjabKesari

ਇਹ ਵੀ ਪੜ੍ਹੋ : ਭਾਰਤ-ਪਾਕਿ ਮੈਚ ਲਈ ਕ੍ਰੇਜ਼ 'ਚ ਰਿਕਾਰਡ ਵਾਧਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

Tarsem Singh

Content Editor

Related News