ਮੋ ਫਰਾਹ ਕਮਰ ਦੀ ਸੱਟ ਕਾਰਨ ਲੰਡਨ ਮੈਰਾਥਨ ਤੋਂ ਹਟੇ
Thursday, Sep 29, 2022 - 01:12 PM (IST)

ਲੰਡਨ (ਭਾਸ਼ਾ)- ਲੰਬੀ ਦੂਰੀ ਦੀ ਸਟਾਰ ਦੌੜਾਕ ਅਤੇ ਚਾਰ ਵਾਰ ਦੇ ਓਲੰਪਿਕ ਸੋਨ ਤਮਗਾ ਜੇਤੂ ਮੋ ਫਰਾਹ ਕਮਰ ਦੀ ਸੱਟ ਕਾਰਨ ਐਤਵਾਰ ਨੂੰ ਹੋਣ ਵਾਲੀ ਲੰਡਨ ਮੈਰਾਥਨ ਤੋਂ ਹਟ ਗਏ ਹਨ। 39 ਸਾਲਾ ਦੌੜਾਕ ਨੇ ਕਿਹਾ ਕਿ ਅਭਿਆਸ ਦੌਰਾਨ ਉਨ੍ਹਾਂ ਦੇ ਸੱਜੇ ਪਾਸੇ ਕਮਰ 'ਤੇ ਸੱਟ ਲੱਗ ਗਈ ਅਤੇ ਉਹ ਇਸ ਮੈਰਾਥਨ ਤੱਕ ਫਿੱਟ ਨਹੀਂ ਹੋ ਪਾਉਣਗੇ।
ਬ੍ਰਿਟਿਸ਼ ਦੌੜਾਕ ਫਰਾਹ ਨੇ ਕਿਹਾ, 'ਮੈਂ ਪਿਛਲੇ ਕੁਝ ਮਹੀਨਿਆਂ ਤੋਂ ਸੱਚਮੁੱਚ ਸਖ਼ਤ ਅਭਿਆਸ ਕੀਤਾ ਸੀ ਅਤੇ ਮੈਂ ਬਹੁਤ ਚੰਗਾ ਮਹਿਸੂਸ ਕਰ ਰਿਹਾ ਸੀ ਅਤੇ ਮੈਨੂੰ ਚੰਗੇ ਪ੍ਰਦਰਸ਼ਨ ਦੀ ਉਮੀਦ ਸੀ।' ਉਨ੍ਹਾਂ ਨੇ ਕਿਹਾ, 'ਪਰ ਪਿਛਲੇ 10 ਦਿਨਾਂ ਤੋਂ ਮੈਂ ਆਪਣੇ ਸੱਜੇ ਪਾਸੇ ਕਮਰ ਵਿਚ ਦਰਦ ਮਹਿਸੂਸ ਕਰ ਰਿਹਾ ਸੀ। ਮੈਂ ਇਸ ਇਲਾਜ ਵੀ ਕਰਾਇਆ ਤਾਂ ਮੈਂ ਦੌੜ ਵਿਚ ਹਿੱਸਾ ਲੈ ਸਕਾ ਪਰ ਇਸ ਵਿਚ ਕੋਈ ਸੁਧਾਰ ਨਹੀਂ ਹੋਇਆ ਹੈ।' ਫਰਾਹ ਨੇ ਲੰਡਨ ਅਤੇ ਰੀਓ ਡੀ ਜੇਨੇਰੀਓ ਓਲੰਪਿਕ ਖੇਡਾਂ ਵਿੱਚ 5000 ਅਤੇ 10000 ਮੀਟਰ ਦੌੜ ਵਿੱਚ ਸੋਨ ਤਮਗੇ ਜਿੱਤੇ ਸਨ। ਉਹ 2019 ਤੋਂ ਬਾਅਦ ਆਪਣੀ ਪਹਿਲੀ ਮੈਰਾਥਨ ਵਿੱਚ ਹਿੱਸਾ ਲੈਣ ਦੀ ਤਿਆਰੀ ਕਰ ਰਿਹਾ ਸੀ।