ਮਿਤਾਲੀ ਰਾਜ ਨੇ ਕਿਹਾ- ਭਾਰਤ ਕ੍ਰਿਕਟ ਵਰਲਡ ਕੱਪ ਜਿੱਤੇਗਾ, ਇਸ ਚੀਜ਼ ਦਾ ਮਿਲੇਗਾ ਫਾਇਦਾ
Monday, Aug 28, 2023 - 07:06 PM (IST)
ਸ਼੍ਰੀਨਗਰ— ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਾਬਕਾ ਕਪਤਾਨ ਮਿਤਾਲੀ ਰਾਜ ਨੇ ਐਤਵਾਰ ਨੂੰ ਕਿਹਾ ਕਿ ਪੁਰਸ਼ ਟੀਮ ਕੋਲ ਘਰੇਲੂ ਹਾਲਾਤ 'ਚ ਇਸ ਸਾਲ ਦੇ ਅੰਤ 'ਚ ਆਈ. ਸੀ. ਸੀ. ਕ੍ਰਿਕਟ ਵਿਸ਼ਵ ਕੱਪ ਜਿੱਤਣ ਦਾ ਵਧੀਆ ਮੌਕਾ ਹੋਵੇਗਾ। ਇਹ ਗਲੋਬਲ ਟੂਰਨਾਮੈਂਟ 5 ਅਕਤੂਬਰ ਤੋਂ ਸ਼ੁਰੂ ਹੋਵੇਗਾ। ਭਾਰਤੀ ਟੀਮ 1983 ਅਤੇ 2011 ਤੋਂ ਬਾਅਦ ਤੀਜੀ ਵਾਰ ਵਿਸ਼ਵ ਚੈਂਪੀਅਨ ਬਣਨ ਦੇ ਉਦੇਸ਼ ਨਾਲ ਟੂਰਨਾਮੈਂਟ ਵਿੱਚ ਉਤਰੇਗੀ।
ਇਹ ਵੀ ਪੜ੍ਹੋ : ਨੀਰਜ ਚੋਪੜਾ ਨੂੰ ਵਿਸ਼ਵ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤਣ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਵਧਾਈ
ਮਿਤਾਲੀ ਨੇ ਕਿਹਾ ਕਿ ਇੱਕ ਭਾਰਤੀ ਕ੍ਰਿਕਟ ਪ੍ਰਸ਼ੰਸਕ ਹੋਣ ਦੇ ਨਾਤੇ ਮੈਂ ਚਾਹਾਂਗੀ ਕਿ ਭਾਰਤ ਫਾਈਨਲ ਖੇਡੇ। ਇਹ ਇੱਕ ਵੱਡਾ ਮੌਕਾ ਹੈ। ਅਸੀਂ ਮੇਜ਼ਬਾਨ ਦੇਸ਼ ਹਾਂ ਅਤੇ ਹਾਲਾਤ ਸਾਡੇ ਪੱਖ ਵਿੱਚ ਹਨ। ਉਨ੍ਹਾਂ ਕਿਹਾ ਕਿ ਜੇਕਰ ਟੀਮ ਚੰਗਾ ਪ੍ਰਦਰਸ਼ਨ ਕਰਦੀ ਹੈ ਤਾਂ ਸਾਨੂੰ ਵਿਸ਼ਵ ਕੱਪ ਜਿੱਤਣ ਦਾ ਇਕ ਹੋਰ ਮੌਕਾ ਮਿਲੇਗਾ।
ਇਹ ਵੀ ਪੜ੍ਹੋ : ਭਾਰਤੀ ਮਹਿਲਾ ਹਾਕੀ ਟੀਮ ਨੇ ਥਾਈਲੈਂਡ ਨੂੰ 5-4 ਨਾਲ ਹਰਾਇਆ
ਮਹਿਲਾ ਵਨਡੇ 'ਚ ਸਭ ਤੋਂ ਜ਼ਿਆਦਾ 7805 ਦੌੜਾਂ ਬਣਾਉਣ ਵਾਲੀ ਸਾਬਕਾ ਦਿੱਗਜ ਨੇ ਕਿਹਾ ਕਿ ਘਾਟੀ 'ਚ ਕ੍ਰਿਕਟ ਦੇ ਵਿਕਾਸ ਲਈ ਕਾਫੀ ਸੰਭਾਵਨਾਵਾਂ ਹਨ। ਉਨ੍ਹਾਂ ਕਿਹਾ ਕਿ ਪਿਛਲੇ 2-3 ਸਾਲਾਂ ਤੋਂ ਬੀ. ਸੀ. ਸੀ. ਆਈ. (ਭਾਰਤੀ ਕ੍ਰਿਕਟ ਬੋਰਡ) ਮਹਿਲਾ ਖੇਡਾਂ ਅਤੇ ਮਹਿਲਾ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਬਹੁਤ ਉਪਰਾਲੇ ਕਰ ਰਿਹਾ ਹੈ। ਸਾਬਕਾ ਭਾਰਤੀ ਕਪਤਾਨ ਨੇ ਕਿਹਾ ਕਿ WIPL (ਮਹਿਲਾ ਇੰਡੀਅਨ ਪ੍ਰੀਮੀਅਰ ਲੀਗ) ਵੀ ਇਸ ਸਾਲ ਚੰਗਾ ਰਿਹਾ ਹੈ ਅਤੇ ਇਹ ਖੇਡ ਦੇ ਵਾਧੇ ਲਈ ਚੰਗਾ ਹੈ। ਸਾਨੂੰ ਆਸ ਹੈ ਕਿ ਅਗਲੇ ਦੋ-ਤਿੰਨ ਸਾਲਾਂ ਵਿੱਚ ਸੂਬੇ ਦੇ ਕਈ ਖਿਡਾਰੀ ਕੌਮੀ ਪੱਧਰ ’ਤੇ ਆਪਣੀ ਪਛਾਣ ਬਣਾਉਣਗੇ।
ਨੋਟ -ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8