ਮਿਤਾਲੀ ਵਿਸ਼ਵ ਕੱਪ ਵਿਚ ਦੂਜੀ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੀ ਬਣੀ ਖਿਡਾਰਨ
Sunday, Mar 27, 2022 - 07:57 PM (IST)
ਕ੍ਰਾਈਸਟਚਰਚ- ਭਾਰਤੀ ਮਹਿਲਾ ਵਨ ਡੇ ਕ੍ਰਿਕਟ ਦੀ ਕਪਤਾਨ ਮਿਤਾਲੀ ਰਾਜ ਐਤਵਾਰ ਨੂੰ ਆਈ. ਸੀ. ਸੀ. ਮਹਿਲਾ ਕ੍ਰਿਕਟ ਵਿਸ਼ਵ ਕੱਪ ਵਿਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੀ ਦੂਜੀ ਖਿਡਾਰਨ ਬਣ ਗਈ ਹੈ। 39 ਸਾਲਾ ਮਿਤਾਲੀ ਨੇ ਇੱਥੇ ਹੇਗਲੇ ਓਵਲ ਵਿਚ ਦੱਖਣੀ ਅਫਰੀਕਾ ਦੇ ਵਿਰੁੱਧ 2022 ਆਈ. ਸੀ. ਸੀ. ਕ੍ਰਿਕਟ ਵਿਸ਼ਵ ਕੱਪ ਵਿਚ ਭਾਰਤ ਦੇ ਆਖਰੀ ਲੀਗ ਮੈਚ ਵਿਚ 84 ਗੇਂਦਾਂ 'ਤੇ 8 ਚੌਕਿਆਂ ਦੀ ਮਦਦ ਨਾਲ 68 ਦੌੜਾਂ ਬਣਾ ਕੇ ਇਹ ਰਿਕਾਰਡ ਹਾਸਲ ਕੀਤਾ।
ਇਹ ਖ਼ਬਰ ਪੜ੍ਹੋ- DC v MI : ਈਸ਼ਾਨ ਕਿਸ਼ਨ ਨੇ ਖੇਡੀ ਧਮਾਕੇਦਾਰ ਪਾਰੀ, ਤੋੜਿਆ ਸਚਿਨ ਦਾ ਇਹ ਰਿਕਾਰਡ
ਵਿਸ਼ਵ ਕੱਪ ਵਿਚ ਮਿਤਾਲੀ ਦੇ ਨਾਂ ਹੁਣ 36 ਪਾਰੀਆਂ ਵਿਚ 1321 ਦੌੜਾਂ ਹਨ। ਉਹ ਕੇਵਲ ਨਿਊਜ਼ੀਲੈਂਡ ਦੀ ਡੇਬੀ ਹਾਕਲੇ ਤੋਂ ਪਿੱਛੇ ਹੈ, ਜਿਸ ਨੇ 43 ਪਾਰੀਆਂ ਵਿਚ 1501 ਦੌੜਾਂ ਹਨ। ਇੰਗਲੈਂਡ ਦੀ ਜੇਨੇਟ ਬ੍ਰਿਟਿਨ (35 ਪਾਰੀਆਂ ਵਿਚ 1299 ਦੌੜਾਂ) ਅਤੇ ਚਾਰਲੋਟ ਐਡਵਰਡਜ਼ (28 ਪਾਰੀਆਂ ਵਿਚ 1231 ਦੌੜਾਂ) ਤੇ ਨਿਊਜ਼ੀਲੈਂਡ ਦੀ ਸੂਜੀ ਬੇਟਸ (26 ਪਾਰੀਆਂ ਵਿਚ 1179 ਦੌੜਾਂ) ਚੋਟੀ ਪੰਜ ਵਿਚ ਸ਼ਾਮਿਲ ਹਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।