ਮਿਤਾਲੀ ਨੂੰ ICC ਵਨ ਡੇ ਰੈਂਕਿੰਗ ''ਚ ਹੋਇਆ ਨੁਕਸਾਨ, ਹੁਣ ਚੋਟੀ ''ਤੇ ਹੈ ਇਹ ਬੱਲੇਬਾਜ਼
Tuesday, Jul 13, 2021 - 07:57 PM (IST)
ਦੁਬਈ- ਭਾਰਤੀ ਕਪਤਾਨ ਅਤੇ ਸਟਾਰ ਬੱਲੇਬਾਜ਼ ਮਿਤਾਲੀ ਰਾਜ ਨੂੰ ਪਛਾੜ ਕੇ ਵੈਸਟਇੰਡੀਜ਼ ਦੀ ਕਪਤਾਨ ਸਟੇਫਨੀ ਟੇਲਰ ਮੰਗਲਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਦੀ ਤਾਜ਼ਾ ਵਨ ਡੇ ਰੈਂਕਿੰਗ ਵਿਚ ਚੋਟੀ ਦੀ ਬੱਲੇਬਾਜ਼ ਬਣ ਗਈ। ਕੂਲਿਜ ਮੈਦਾਨ 'ਤੇ ਪਹਿਲੇ ਵਨ ਡੇ ਮੈਚ 'ਚ ਪਾਕਿਸਤਾਨ ਵਿਰੁੱਧ ਵੈਸਟਇੰਡੀਜ਼ ਦੀ 5 ਵਿਕਟਾਂ ਦੀ ਜਿੱਤ ਵਿਚ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਟੇਲਰ ਬੱਲੇਬਾਜ਼ਾਂ ਤੋਂ ਇਲਾਵਾ ਆਲਰਾਊਂਡਰਾਂ ਦੀ ਰੈਂਕਿੰਗ 'ਚ ਵੀ ਚੋਟੀ 'ਤੇ ਕਬਜ਼ਾ ਹੋ ਗਿਆ। ਅਜੇਤੂ 105 ਦੌੜਾਂ ਅਤੇ 29 ਦੌੜਾਂ 'ਤੇ 3 ਵਿਕਟਾਂ ਹਾਸਲ ਕਰਕੇ ਮੈਨ ਆਫ ਦਿ ਮੈਚ ਬਣੀ ਟੇਲਰ ਨੂੰ ਤਿੰਨਾਂ ਰੈਂਕਿੰਗ ਵਿਚ ਫਾਇਦਾ ਹੋਇਆ ਹੈ।
ਉਨ੍ਹਾਂ ਨੇ ਬੱਲੇਬਾਜ਼ਾਂ ਦੀ ਸੂਚੀ ਵਿਚ ਚਾਰ ਸਥਾਨ ਦੀ ਛਲਾਂਗ ਦੇ ਨਾਲ ਮਿਤਾਲੀ ਨੂੰ ਚੋਟੀ ਦੇ ਸਥਾਨ ਤੋਂ ਹਟਾਇਆ। ਗੇਂਦਬਾਜ਼ਾਂ ਦੀ ਸੂਚੀ ਵਿਚ ਵੀ ਉਹ ਤਿੰਨ ਸਥਾਨ ਦੇ ਫਾਇਦੇ ਨਾਲ 16ਵੇਂ ਸਥਾਨ 'ਤੇ ਪਹੁੰਚ ਗਈ ਹੈ। ਆਲਰਾਊਂਡਰਾਂ ਦੀ ਸੂਚੀ 'ਚ ਟੇਲਰ ਨੇ 2 ਸਥਾਨ ਦੇ ਫਾਇਦੇ ਨਾਲ ਆਸਟਰੇਲੀਆ ਦੀ ਐਲਿਸ ਪੈਰੀ ਨੂੰ ਪਛਾੜ ਕੇ ਚੋਟੀ ਦਾ ਸਥਾਨ ਹਾਸਲ ਕੀਤਾ। ਗੇਂਦਬਾਜ਼ਾਂ ਦੀ ਸੂਚੀ ਵਿਚ ਭਾਰਤ ਦੀ ਅਨੁਭਵੀ ਝੂਲਨ ਗੋਸਵਾਮੀ 5ਵੇਂ ਜਦਕਿ ਦੀਪਤੀ ਸ਼ਰਮਾ ਆਲਰਾਊਂਡਰਾਂ ਦੀ ਸੂਚੀ ਵਿਚ 5ਵੇਂ ਸਥਾਨ 'ਤੇ ਹੈ।
ਟੀ-20 ਅੰਤਰਰਾਸ਼ਟਰੀ ਰੈਂਕਿੰਗ ਵਿਚ ਇੰਗਲੈਂਡ ਦੀ ਨੈਟ ਸਿਕਵਰ ਬੱਲੇਬਾਜ਼ਾਂ ਦੀ ਸੂਚੀ ਵਿਚ 2 ਸਥਾਨ ਦੇ ਫਾਇਦੇ ਨਾਲ 9ਵੇਂ ਸਥਾਨ 'ਤੇ ਹੈ। ਉਨ੍ਹਾਂ ਨੇ ਪਹਿਲੇ ਟੀ-20 ਵਿਚ ਭਾਰਤ ਦੇ ਵਿਰੁੱਧ 55 ਦੌੜਾਂ ਦੀ ਪਾਰੀ ਖੇਡੀ। ਭਾਰਤੀ ਆਲਰਾਊਂਡਰ ਦੀਪਤੀ ਸ਼ਰਮਾ 2 ਸਥਾਨ ਦੇ ਫਾਇਦੇ ਨਾਲ 37ਵੇਂ ਸਥਾਨ 'ਤੇ ਹੈ। ਗੇਂਦਬਾਜ਼ਾਂ ਦੀ ਸੂਚੀ ਵਿਚ ਪੂਨਮ ਪੰਜ ਸਥਾਨ ਦੇ ਫਾਇਦੇ ਨਾਲ 7ਵੇਂ ਅਤੇ ਸ਼ਿਖਾ ਪਾਂਡੇ 8ਵੇਂ ਸਥਾਨ ਦੇ ਫਾਇਦੇ ਨਾਲ 27ਵੇਂ ਨੰਬਰ 'ਤੇ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।