ਭਾਰਤ ਖ਼ਿਲਾਫ਼ ਆਖਰੀ ਦੋ ਮੈਚਾਂ ''ਚ ਨਹੀਂ ਖੇਡ ਸਕਣਗੇ ਸਟਾਰਕ, ਸਾਹਮਣੇ ਆਈ ਵਜ੍ਹਾ

12/06/2020 12:56:39 PM

ਸਿਡਨੀ: ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਪਰਿਵਾਰ ਦੇ ਇਕ ਮੈਂਬਰ ਦੇ ਬੀਮਾਰ ਹੋਣ ਕਾਰਨ ਭਾਰਤ ਦੇ ਖ਼ਿਲਾਫ਼ ਅੰਤਿਮ ਦੋ ਟੀ20 ਕੌਮਾਂਤਰੀ ਮੈਂਚਾਂ ਤੋਂ ਹੱਟ ਗਏ ਹਨ। ਇਹ 30 ਸਾਲਾਂ ਤੇਜ਼ ਗੇਂਦਬਾਜ਼ ਪਿੱਠ ਅਤੇ ਪਸਲੀਆਂ 'ਚ ਹਲਕੀ ਸੱਟ ਕਾਰਨ ਤੀਜੇ ਇਕ ਦਿਨੀਂ ਕੌਮਾਂਤਰੀ ਮੈਚ 'ਚ ਵੀ ਨਹੀਂ ਖੇਡਿਆ ਸੀ ਪਰ ਸ਼ੁੱਕਰਵਾਰ ਨੂੰ ਕੈਨਬਰਾ 'ਚ ਪਹਿਲੇ ਟੀ20 ਕੌਮਾਂਤਰੀ ਮੈਚ 'ਚ ਆਸਟ੍ਰੇਲੀਆ ਦੀਆਂ 11 ਦੌੜਾਂ ਦੀ ਹਾਰ ਦੌਰਾਨ ਉਨ੍ਹਾਂ ਨੇ ਦੋ ਵਿਕਟਾਂ ਲੈ ਲਈਆਂ।

PunjabKesari
ਸਟਾਰਕ ਸ਼ਨੀਵਾਰ ਨੂੰ ਸਿਡਨੀ ਪਹੁੰਚੇ ਸਨ ਪਰ ਪਰਿਵਾਰ ਦੇ ਮੈਂਬਰ ਦੀ ਬੀਮਾਰੀ ਦੀ ਗੱਲ ਪਤਾ ਲੱਗਣ 'ਤੇ ਜਲਦ ਹੀ ਟੀਮ ਦੇ ਜੈਵਿਕ ਰੂਪ ਨਾਲ ਸੁਰੱਖਿਅਤ ਮਾਹੌਲ 'ਚ ਬਾਹਰ ਨਿਕਲ ਗਏ। ਆਸਟ੍ਰੇਲੀਆ ਦੇ ਮੁੱਖ ਕੋਚ ਜਸਟਿਨ ਲੈਂਗਰ ਨੇ ਬਿਆਨ 'ਚ ਕਿਹਾ ਕਿ ਦੁਨੀਆ 'ਚ ਕੋਈ ਚੀਜ਼ ਪਰਿਵਾਰ ਤੋਂ ਮਹੱਤਵਪੂਰਨ ਨਹੀਂ ਹੈ ਅਤੇ ਮਿਸ਼ੇਲ ਦੇ ਨਾਲ ਵੀ ਅਜਿਹਾ ਹੀ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਮਿਸ਼ੇਲ ਨੂੰ ਜਿੰਨਾ ਵੀ ਸਮਾਂ ਚਾਹੀਦਾ ਅਸੀਂ ਉਸ ਨੂੰ ਦੇਵਾਂਗਾ ਅਤੇ ਜਦੋਂ ਵੀ ਉਸ ਨੂੰ ਲੱਗੇਗਾ ਕਿ ਉਸ ਦੇ ਅਤੇ ਉਸ ਦੇ ਪਰਿਵਾਰ ਲਈ ਸਹੀ ਸਮਾਂ ਹੈ ਤਾਂ ਟੀਮ 'ਚ ਉਸ ਦਾ ਸੁਆਗਤ ਕਰਾਂਗੇ। 

PunjabKesari
ਦੂਜਾ ਅਤੇ ਤੀਜਾ ਟੀ-20 ਕੌਮਾਂਤਰੀ ਲੜੀਵਾਰ: ਐਤਵਾਰ ਅਤੇ ਮੰਗਲਵਾਰ ਨੂੰ ਖੇਡਿਆ ਜਾਵੇਗਾ। ਦੋਵੇਂ ਟੀਮਾਂ ਦੇ ਵਿਚਕਾਰ ਐਡੀਲੇਡ 'ਚ ਪਹਿਲਾਂ ਦਿਨ-ਰਾਤ ਟੈਸਟ 17 ਦਸੰਬਰ ਤੋਂ ਹੋਵੇਗਾ ਅਤੇ ਹਾਲੇ ਇਹ ਸਪੱਸ਼ਟ ਨਹੀਂ ਹੋਇਆ ਕਿ ਸਟਾਰਕ ਦੁਬਾਰਾ ਕਦੋਂ ਟੀਮ ਨਾਲ ਜੁੜਣਗੇ।


Aarti dhillon

Content Editor

Related News