ਮਿਚੇਲ ਸਟਾਰਕ ਦੀ ਮਦਦ ਕਰਨਗੇ ਜਾਨਸਨ
Thursday, Dec 13, 2018 - 09:59 AM (IST)

ਨਵੀਂ ਦਿੱਲੀ— ਆਸਟ੍ਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਮਿਚੇਲ ਜਾਨਸਨ ਨੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਮਿਚੇਲ ਸਟਾਰਕ ਨੂੰ ਮਦਦ ਦੀ ਪੇਸ਼ਕਸ਼ ਕੀਤੀ ਹੈ ਤਾਂਕਿ ਉਹ ਭਾਰਤ ਖਿਲਾਫ ਪਰਥ 'ਚ ਹੋਣ ਵਾਲੇ ਦੂਜੇ ਟੈਸਟ ਮੈਚ ਤੋਂ ਪਹਿਲਾ ਲੈਅ ਹਾਸਲ ਕਰ ਸਕੇ। ਸਟਾਰਕ ਨੇ ਐਡੀਲੇਡ 'ਚ ਪਹਿਲੇ ਟੈਸਟ ਮੈਚ 'ਚ ਪਹਿਲੀ ਪਾਰੀ 'ਚ ਦੋ ਅਤੇ ਦੂਜੀ ਪਾਰੀ 'ਚ ਤਿੰਨ ਵਿਕਟਾਂ ਲਈਆਂ ਸਨ ਅਤੇ ਭਾਰਤ ਨੇ ਇਹ ਮੈਚ 31 ਦੌੜਾਂ ਨਾਲ ਜਿੱਤਿਆ ਸੀ।
ਆਸਟ੍ਰੇਲੀਆ ਵੱਲੋਂ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ 'ਚ ਪੰਜਵੇਂ ਨੰਬਰ 'ਤੇ ਮੌਜੂਦ ਜਾਨਸਨ ਨੂੰ ਲੱਗਦਾ ਹੈ ਕਿ ਸਟਾਰਕ ਦੇ ਦਿਮਾਗ 'ਚ ਕੁਝ ਚੱਲ ਰਿਹਾ ਹੈ ਜਿਸ ਨਾਲ ਉਹ ਪਰੇਸ਼ਾਨ ਹਨ। ਜਾਨਸਨ ਨੇ ਬੀ.ਬੀ.ਸੀ. ਨੂੰ ਕਿਹਾ,' ਹਰ ਕੋਈ ਵੱਖਰੇ ਤਰੀਕੇ ਨਾਲ ਕੰਮ ਕਰਦਾ ਹੈ ਅਤੇ ਮੈਂ ਪਹਿਲਾਂ ਹੀ ਸਟਾਰਕ ਨੂੰ ਸੰਦੇਸ਼ ਭੇਜ ਚੁੱਕਿਆ ਹਾਂ ਕਿ ਉਹ ਮੇਰੇ ਨਾਲ ਕੁਝ ਚੀਜ਼ਾਂ 'ਤੇ ਗੱਲ ਕਰ ਸਕਦੇ ਹਨ ਕਿਉਂਕਿ ਮੈਂ ਪਹਿਲਾਂ ਵੀ ਉਨ੍ਹਾਂ ਨਾਲ ਕੰਮ ਕਰ ਚੁੱਕਿਆ ਹਾਂ ਅਤੇ ਉਸਨੂੰ ਚੰਗੀ ਤਰ੍ਹਾਂ ਨਾਲ ਸਮਝਦਾ ਹਾਂ' ਉਨ੍ਹਾਂ ਕਿਹਾ,' ਅਜਿਹਾ ਲੱਗਦਾ ਹੈ ਕਿ ਉਸਦੇ ਦਿਮਾਗ 'ਚ ਕੋਈ ਗੱਲ ਸੀ, ਕੁਝ ਅਜਿਹੀ ਜੋ ਉਸਨੂੰ ਫਾਇਦਾ ਨਹੀਂ ਪਹੁੰਚਾ ਰਹੀ ਸੀ, ਉਮੀਦ ਹੈ ਕਿ ਪਰਥ ਟੈਸਟ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਅਸੀਂ ਇਕ ਦੂਜੇ ਨਾਲ ਗੱਲ ਕਰਾਂਗੇ।'
ਜਾਨਸਨ ਨੇ ਕਿਹਾ ਕਿ ਐਡੀਲੇਡ ਨੇ ਜੋ ਕੁਝ ਦਿਖਾਇਆ, ਸਟਾਰਕ ਉਸ ਤੋਂ ਬਿਹਤਰ ਗੇਂਦਬਾਜ਼ ਹਨ। ਉਨ੍ਹਾਂ ਕਿਹਾ, ਮੈਂ ਜਾਣਦਾ ਹਾਂ ਉਹ ਅਜੇ ਗੇਂਦ ਦੀ ਸਵਿੰਗ ਨਹੀਂ ਕਰਾ ਪਾ ਰਹੇ ਹਨ ਹੋ ਸਕਦਾ ਹੈ ਕਿ ਉਹ ਪੂਰੀ ਤਰ੍ਹਾਂ ਨਾਲ ਤਿਆਰ ਨਾ ਹੋਣ, ਉਹ ਸੱਟਾਂ ਕਾਰਨ ਬਾਹਰ ਰਿਹਾ ਅਤੇ ਹੁਣ ਵਾਪਸੀ ਕਰ ਰਿਹਾ ਹੈ। ਮੈਨੂੰ ਨਹੀਂ ਲੱਗਦਾ ਕਿ ਅਜੇ ਉਹ ਲੈਅ 'ਚ ਹੈ।' ਤੁਹਾਨੂੰ ਦੱਸ ਦਈਏ ਕਿ ਜਾਨਸਨ ਪਰਥ ਦੇ ਵਾਕਾ ਮੈਦਾਨ 'ਤੇ ਹੀ ਜ਼ਿਆਦਾਤਰ ਕ੍ਰਿਕਟ ਖੇਡੇ ਹਨ। ਖਬਰਾਂ ਮੁਤਾਬਕ ਪਰਥ 'ਚ ਤੇਜ਼ ਪਿੱਚ ਬਣਾਉਣ ਵਾਲੀ ਹੈ ਅਤੇ ਅਜਿਹੇ 'ਚ ਜਾਨਸਨ ਦੀ ਸਲਾਹ ਸਟਾਰਕ ਲਈ ਕਾਫੀ ਮਦਦਗਾਰ ਸਾਬਤ ਹੋ ਸਕਦੀ ਹੈ।