ਮੀਰਾਬਾਈ ਦੀਆਂ ਨਜ਼ਰਾਂ ਓਲੰਪਿਕ ਤਮਗੇ ''ਤੇ, ਫਿਟਨੈੱਸ ਨੂੰ ਲੈ ਕੇ ਚੌਕਸ

Tuesday, Feb 04, 2020 - 09:33 PM (IST)

ਮੀਰਾਬਾਈ ਦੀਆਂ ਨਜ਼ਰਾਂ ਓਲੰਪਿਕ ਤਮਗੇ ''ਤੇ, ਫਿਟਨੈੱਸ ਨੂੰ ਲੈ ਕੇ ਚੌਕਸ

ਕੋਲਕਾਤਾ— ਭਾਰਤ ਦੀ ਓਲੰਪਿਕ ਤਮਗੇ ਦੀ ਉਮੀਦ ਵੇਟਲਿਫਟਰ ਮੀਰਬਾਈ ਚਾਨੂ ਦਾ ਮੁੱਖ ਟੀਚਾ ਅਪ੍ਰੈਲ 'ਚ ਓਲੰਪਿਕ ਕੁਆਲੀਫਿਕੇਸ਼ਨ ਦੇ ਆਖਰੀ ਦੌਰ ਤੋਂ ਪਹਿਲਾਂ ਸੱਟਾਂ ਤੋਂ ਬਚਣਾ ਹੈ, ਜਿੱਥੇ ਉਹ 210 ਕਿ.ਗ੍ਰਾ ਦਾ ਨਿਜ਼ੀ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਚਾਹੁੰਦੀ ਹੈ। ਪਿੱਠ ਦੀ ਸੱਟ ਕਾਰਨ 2018 ਏਸ਼ੀਆਈ ਖੇਡਾਂ ਤੋਂ ਬਾਹਰ ਰਹੀ 2011 ਦੀ ਵਿਸ਼ਵ ਚੈਂਪੀਅਨ ਮੀਰਾਬਾਈ ਨੇ ਹੌਲੀ-ਹੌਲੀ 199 ਕਿ.ਗ੍ਰਾ ਤੋਂ 201 ਕਿ.ਗ੍ਰਾ ਵੱਲ ਕਦਮ ਵਧਾਇਆ ਤੇ ਮੰਗਲਵਾਰ ਨੂੰ ਇੱਥੇ ਸੀਨੀਅਰ ਰਾਸ਼ਟਰੀ ਚੈਂਪੀਅਨਸ਼ਿਪ 'ਚ 203 ਕਿ.ਗ੍ਰਾ ਭਾਰ ਚੁੱਕ ਕੇ ਆਪਣਾ ਹੀ ਰਾਸ਼ਟਰੀ ਰਿਕਾਰਡ ਤੋੜਿਆ। ਮੀਰਾਬਾਈ ਨੇ ਮਹਿਲਾ 49 ਕਿ.ਗ੍ਰਾ ਵਰਗ 'ਚ ਸੋਨ ਤਮਗਾ ਜਿੱਤਣ ਤੋਂ ਬਾਅਦ ਕਿਹਾ ਕਿ ਮੈਂ ਅੱਜ 207 ਕਿ.ਗ੍ਰਾ ਭਾਰ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਸੰਤੁਲਨ ਖਰਾਬ ਹੋ ਗਿਆ ਪਰ ਮੈਨੂੰ ਭਰੋਸਾ ਹੈ ਕਿ ਮੈਂ ਏਸ਼ੀਆਈ ਚੈਂਪੀਅਨਸ਼ਿਪ 'ਚ 210 ਕਿ.ਗ੍ਰਾ ਭਾਰ ਚੁੱਕ ਸਕਾਂਗੀ। ਉਨ੍ਹਾਂ ਨੇ ਕਿਹਾ ਕਿ ਪਰ ਸਭ ਤੋਂ ਅਹਿਮ ਚੀਜ਼ ਸੱਟਾਂ ਤੋਂ ਬਚਣਾ ਹੈ ਜੋ ਸਾਡੇ ਖੇਡ 'ਚ ਬਹੁਤ ਅਹਿਮ ਚੀਜ਼ ਹੈ। ਇਸ ਲਈ ਮੈਂ ਚੌਕਸ ਹਾਂ। ਮੀਰਾਬਾਈ ਨਾਲ ਹੀ ਆਪਣੇ ਖਾਣ ਪੀਣ 'ਤੇ ਧਿਆਨ ਦੇ ਰਹੀ ਹੈ, ਜਿਸ ਨਾਲ ਕਿ ਨੂਰ ਸੁਲਤਾਨ 'ਚ ਹੋਣ ਵਾਲੀ ਏਸ਼ੀਆਈ ਚੈਂਪੀਅਨਸ਼ਿਪ ਤੋਂ ਪਹਿਲਾਂ ਆਪਣੇ ਭਾਰ 'ਤੇ ਕੰਟਰੋਲ ਰੱਖ ਸਕੀਏ ਜੋ ਆਖਰੀ ਓਲੰਪਿਕ ਕੁਆਲੀਫਾਇੰਗ ਟੂਰਨਾਮੈਂਟ ਵੀ ਹੈ।


author

Gurdeep Singh

Content Editor

Related News