ਮਿਲਿੰਦ ਸੋਮਨ ਮਿਲੇਨੀਅਮ ਸਿਟੀ ਮੈਰਾਥਨ ਦੇ ਬ੍ਰਾਂਡ ਅੰਬੈਸਡਰ ਬਣੇ

08/22/2019 2:47:33 PM

ਗੁਰੂਗ੍ਰਾਮ— ਅਭਿਨੇਤਾ ਅਤੇ ਫਿੱਟਨੈਸ ਪ੍ਰਮੋਟਰ ਮਿਲਿੰਦ ਸੋਮਨ ਨੂੰ ਇੱਥੇ ਇਕ ਦਸੰਬਰ ਨੂੰ ਹੋਣ ਵਾਲੇ ਮਿਲੇਨੀਅਮ ਸਿਟੀ ਮੈਰਾਥਨ ਦੇ ਪੰਜਵੇਂ ਸੈਸ਼ਨ ਦਾ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਹੈ। ਐੱਮ. ਸੀ. ਐੱਮ. ਅਤੇ ਗੁੜਗਾਂਵ ਨਗਰ ਨਿਗਮ ਮਿਲ ਕੇ ਪਾਣੀ ਦੀ ਸੰਭਾਲ ਨੂੰ ਉਤਸ਼ਾਹਤ ਕਰਨ ਲਈ ਇਸ ਦਾ ਆਯੋਜਨ ਕਰਨਗੇ।

ਸੋਮਨ ਨੇ ਕਿਹਾ, ''ਦੌੜਨਾ ਫਿੱਟਨੈਸ ਦਾ ਸਭ ਤੋਂ ਚੰਗਾ ਰੂਪ ਹੈ ਅਤੇ ਮੈਨੂੰ ਇਸ ਮੈਰਾਥਨ ਨਾਲ ਜੁੜਕੇ ਕਾਫੀ ਖੁਸ਼ੀ ਹੋ ਰਹੀ ਹੈ।'' ਪਹਿਲੀ ਵਾਰ ਇਸ ਮੈਰਾਥਨ 'ਚ ਬੱਚਿਆਂ ਦੀ ਦੌੜ ਦਾ ਵਰਗ ਵੀ ਹੋਵੇਗਾ ਜਿਸ 'ਚ 12 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਬੱਚੇ ਪੰਜ ਕਿਲੋਮੀਟਰ ਦੌੜਨਗੇ। ਮੈਰਾਥਨ ਦੀ ਵੈੱਬਸਾਈਟ 'ਤੇ 15 ਨਵੰਬਰ ਤਕ ਰਜਿਸਟ੍ਰੇਸ਼ਨ ਹੋਵੇਗਾ।


Tarsem Singh

Content Editor

Related News