ਮਨਜੀਤ ਸਿੰਘ ਮਲਕਪੁਰ ਬਣੇ ਯੂਥ ਅਕਾਲੀ ਦਲ ਦੇ ਕੌਮੀ ਵਰਕਿੰਗ ਪ੍ਰਧਾਨ

Tuesday, Sep 01, 2026 - 03:12 PM (IST)

ਮਨਜੀਤ ਸਿੰਘ ਮਲਕਪੁਰ ਬਣੇ ਯੂਥ ਅਕਾਲੀ ਦਲ ਦੇ ਕੌਮੀ ਵਰਕਿੰਗ ਪ੍ਰਧਾਨ

ਡੇਰਾਬੱਸੀ (ਗੁਰਜੀਤ ਈਸਾਪੁਰ) : ਮਨਜੀਤ ਸਿੰਘ ਮਲਕਪੁਰ ਨੂੰ ਯੂਥ ਅਕਾਲੀ ਦਲ ਦਾ ਕੌਮੀ ਵਰਕਿੰਗ ਪ੍ਰਧਾਨ ਅਤੇ ਪਟਿਆਲਾ ਲੋਕ ਸਭਾ ਹਲਕੇ ਦਾ ਇੰਚਾਰਜ ਨਿਯੁਕਤ ਕੀਤੇ ਜਾਣ ’ਤੇ ਡੇਰਾਬੱਸੀ ਹਲਕੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਨੌਜਵਾਨ ਅਤੇ ਟਕਸਾਲੀ ਆਗੂਆਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ। ਆਗੂਆਂ ਨੇ ਇਸ ਨਿਯੁਕਤੀ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਅਤੇ ਐੱਨ. ਕੇ. ਸ਼ਰਮਾ ਦਾ ਧੰਨਵਾਦ ਕੀਤਾ।
ਅਕਾਲੀ ਆਗੂਆਂ ਨੇ ਕਿਹਾ ਕਿ ਪਾਰਟੀ ਹਾਈਕਮਾਂਡ ਵੱਲੋਂ ਮਲਕਪੁਰ ਨੂੰ ਇਹ ਅਹਿਮ ਜ਼ਿੰਮੇਵਾਰੀ ਸੌਂਪਣਾ ਡੇਰਾਬੱਸੀ ਹਲਕੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਮਲਕਪੁਰ ਦੀ ਸਰਗਰਮ ਭੂਮਿਕਾ ਕਾਰਨ ਹਲਕੇ ਵਿੱਚ ਨੌਜਵਾਨਾਂ ਦੀ ਪਾਰਟੀ ਪ੍ਰਤੀ ਸ਼ਮੂਲੀਅਤ ਵਧੀ ਹੈ ਅਤੇ ਨਵੀਂ ਜ਼ਿੰਮੇਵਾਰੀ ਮਿਲਣ ਨਾਲ ਯੂਥ ਅਕਾਲੀ ਦਲ ਦੀ ਜੱਥੇਬੰਦੀ ਹੋਰ ਮਜ਼ਬੂਤ ਹੋਵੇਗੀ। ਆਗੂਆਂ ਨੇ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਯੂਥ ਅਕਾਲੀ ਦਲ ਦੇ ਵਰਕਰ ਪੂਰੇ ਉਤਸ਼ਾਹ ਨਾਲ ਤਿਆਰੀਆਂ ਕਰਨਗੇ ਅਤੇ ਡੇਰਾਬੱਸੀ ਹਲਕੇ ਤੋਂ ਐੱਨ. ਕੇ. ਸ਼ਰਮਾ ਦੀ ਜਿੱਤ ਲਈ ਪੂਰੀ ਤਨਦੇਹੀ ਨਾਲ ਕੰਮ ਕੀਤਾ ਜਾਵੇਗਾ।
 ਇਸ ਮੌਕੇ ਤਰਨਬੀਰ ਸਿੰਘ ਪੂਨੀਆਂ, ਰਵਿੰਦਰ ਸਿੰਘ ਰਵੀ ਭਾਂਖਰਪੁਰ, ਤੇਜੀ ਸਿੱਧੂ, ਹਰਿੰਦਰ ਸਿੰਘ ਹਨੀ, ਹਰਦਮ ਸਿੰਘ ਜਾਸਤਨਾ, ਗੁਰਜੀਤ ਸਿੰਘ ਹਮਾਯੂੰਪੁਰ, ਲਖਬੀਰ ਸਿੰਘ ਲੱਖਾ, ਬਲਵਿੰਦਰ ਅੰਟਾਲ, ਮਨਪ੍ਰੀਤ ਵਿਰਕ, ਮਨਪ੍ਰੀਤ ਭੱਟੀ, ਆਸੂ ਗਰਗ, ਦਵਿੰਦਰ ਸਿੰਘ ਕੰਬੋਜ, ਗੁਰਦੀਪ ਸਿੰਘ ਔਜਲਾ, ਚੰਦਨਦੀਪ ਸਿੰਘ, ਹਰਪਾਲ ਜਾਸਤਨਾ, ਜਗਜੀਤ ਸਿੰਘ ਚੌਂਦਹੇੜੀ, ਗੁਰਸੇਵਕ ਸਿੰਘ ਤਸਿੰਬਲੀ, ਦਵਿੰਦਰ ਹਮਾਯੂੰਪੁਰ, ਬਰਜੇਸ ਰਾਣਾ, ਬਿਕਰਮ ਸਿੰਘ ਸਰਸੀਣੀ, ਗਗਨ ਜੜੌਤ, ਗੁਰਜੀਤ ਕੁਰਲੀ ਆਦਿ ਹਾਜ਼ਰ ਸਨ।
 


author

Babita

Content Editor

Related News