ਪੰਜਾਬ ਦੇ 4 ਕੈਡੇਟ ਭਾਰਤੀ ਫ਼ੌਜ 'ਚ ਬਣੇ ਲੈਫਟੀਨੈਂਟ, ਮਹਿਲਾ ਕੈਡਿਟਾਂ ਨੇ ਰਚਿਆ ਇਤਿਹਾਸ

Sunday, Sep 06, 2026 - 11:32 AM (IST)

ਪੰਜਾਬ ਦੇ 4 ਕੈਡੇਟ ਭਾਰਤੀ ਫ਼ੌਜ 'ਚ ਬਣੇ ਲੈਫਟੀਨੈਂਟ, ਮਹਿਲਾ ਕੈਡਿਟਾਂ ਨੇ ਰਚਿਆ ਇਤਿਹਾਸ

ਜਲੰਧਰ/ਚੰਡੀਗੜ੍ਹ (ਧਵਨ)-ਪੰਜਾਬ ਦੇ 4 ਕੈਡੇਟ ਸ਼ਨੀਵਾਰ ਨੂੰ ਭਾਰਤੀ ਫ਼ੌਜ ਵਿਚ ਲੈਫਟੀਨੈਂਟ ਦੇ ਅਹੁਦੇ ’ਤੇ ਕਮਿਸ਼ਨ ਹੋਏ। ਇਨ੍ਹਾਂ ਵਿਚੋਂ 2 ਮਹਿਲਾ ਕੈਡੇਟ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼ ਅਤੇ 2 ਕੈਡੇਟ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਸੰਸਥਾ ਤੋਂ ਹਨ। ਚੇਨਈ ਸਥਿਤ ਆਫੀਸਰਜ਼ ਟ੍ਰੇਨਿੰਗ ਅਕਾਦਮੀ ’ਚ ਆਯੋਜਿਤ ਭਵਾਨੀ ਪਾਸਿੰਗ ਆਊਟ ਪਰੇਡ ਦੌਰਾਨ ਉਨ੍ਹਾਂ ਨੂੰ ਕਮਿਸ਼ਨ ਪ੍ਰਦਾਨ ਕੀਤਾ ਗਿਆ। ਪਰੇਡ ਦੀ ਸਮੀਖਿਆ ਸਮੁੰਦਰੀ ਫ਼ੌਜ ਦੇ ਮੁਖੀ ਐਡਮਿਰਲ ਕ੍ਰਿਸ਼ਨ ਸਵਾਮੀਨਾਥਨ, ਪੀ. ਵੀ. ਐੱਸ. ਐੱਮ., ਏ. ਵੀ. ਐੱਸ. ਐੱਮ. ਅਤੇ ਵੀ. ਐੱਸ. ਐੱਮ. ਨੇ ਕੀਤੀ।

PunjabKesari

ਮਾਈ ਭਾਗੋ ਦੀ ਮਹਿਲਾ ਕੈਡੇਟ ਦੀਪਨੂਰ ਨੂੰ ਵੱਕਾਰੀ ਆਰਮੀ ਏਵੀਏਸ਼ਨ ਕੋਰ ਵਿਚ ਕਮਿਸ਼ਨ ਮਿਲਿਆ ਹੈ, ਜਦਕਿ ਦੀਕਸ਼ਾ ਧੀਮਾਨ ਆਰਮੀ ਆਰਡੀਨੈਂਸ ਕੋਰ ਦਾ ਹਿੱਸਾ ਬਣੀ ਹੈ। ਦੀਪਨੂਰ ਗੁਰਦਾਸਪੁਰ ਸਥਿਤ ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਦੇ ਪ੍ਰੋਫੈਸਰ ਸੁਖਬੀਰ ਸਿੰਘ ਅਤੇ ਸਰਕਾਰੀ ਸਕੂਲ ਅਧਿਆਪਕਾ ਰਮਨਪ੍ਰੀਤ ਕੌਰ ਦੀ ਧੀ ਹੈ। ਉੱਥੇ ਹੀ ਦੀਕਸ਼ਾ ਧੀਮਾਨ ਪਠਾਨਕੋਟ ਦੇ ਕਾਰੋਬਾਰੀ ਪਵਨ ਕੁਮਾਰ ਅਤੇ ਇੰਦੂ ਦੀ ਧੀ ਹੈ। ਦੋਵੇਂ ਮਹਿਲਾ ਅਧਿਕਾਰੀਆਂ ਦੀ ਇਸ ਪ੍ਰਾਪਤੀ ਨੂੰ ਪੰਜਾਬ ਦੀਆਂ ਧੀਆਂ ਲਈ ਪ੍ਰੇਰਨਾਦਾਇਕ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਪੰਜਾਬ: ਮੁੰਡੇ ਨੂੰ ਮਰਿਆ ਸਮਝ ਪਰਿਵਾਰ ਨੇ ਕਰ 'ਤਾ ਸਸਕਾਰ, ਭੋਗ ਮਗਰੋਂ ਨਿਕਲਿਆ ਜਿਊਂਦਾ

PunjabKesari

ਸੰਸਥਾ ਦੇ ਕੈਡੇਟ ਈਸ਼ਪ੍ਰੀਤ ਸਿੰਘ ਢਿੱਲੋਂ ਨੂੰ ਰੈਜੀਮੈਂਟ ਆਫ਼ ਆਰਟਿਲਰੀ ’ਚ ਕਮਿਸ਼ਨ ਮਿਲਿਆ ਹੈ। ਉਹ ਸਵ. ਡਾ. ਪਰਮਜੀਤ ਸਿੰਘ ਢਿੱਲੋਂ ਅਤੇ ਸੰਤੋਸ਼ ਕੌਰ ਦੇ ਸਪੁੱਤਰ ਹਨ। ਉੱਥੇ ਹੀ ਲੈਫਟੀਨੈਂਟ ਅਰਸ਼ ਸਿੰਘ ਨੇ ਦੂਜੀ ਪੀੜ੍ਹੀ ਦੇ ਫ਼ੌਜੀ ਅਧਿਕਾਰੀ ਵਜੋਂ ਪਰਿਵਾਰ ਦੀ ਪਰੰਪਰਾ ਨੂੰ ਅੱਗੇ ਵਧਾਉਂਦਿਆਂ ਜੱਜ ਐਡਵੋਕੇਟ ਜਨਰਲ ਬ੍ਰਾਂਚ ਜੁਆਇਨ ਕੀਤੀ ਹੈ। ਉਹ ਮੇਜਰ ਜਨਰਲ ਪੀ. ਐੱਸ. ਸੰਧੂ (ਸੇਵਾਮੁਕਤ) ਦੇ ਸਪੁੱਤਰ ਹਨ।

ਨਵ-ਨਿਯੁਕਤ ਅਧਿਕਾਰੀਆਂ ਨੂੰ ਵਧਾਈ ਦਿੰਦੇ ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਇਹ ਨੌਜਵਾਨ ਅਧਿਕਾਰੀ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਨੂੰ ਦੇਸ਼ ਸੇਵਾ ਲਈ ਪ੍ਰੇਰਿਤ ਕਰਨਗੇ। ਮਾਈ ਭਾਗੋ ਦੇ ਡਾਇਰੈਕਟਰ ਮੇਜਰ ਜਨਰਲ ਜਸਬੀਰ ਸਿੰਘ ਸੰਧੂ (ਸੇਵਾਮੁਕਤ) ਨੇ ਕਿਹਾ ਕਿ ਇਹ ਪ੍ਰਾਪਤੀ ਪੰਜਾਬ ਦੀਆਂ ਹੋਰ ਧੀਆਂ ਨੂੰ ਹਥਿਆਰਬੰਦ ਫ਼ੌਜਾਂ ਵਿਚ ਅਧਿਕਾਰੀ ਬਣਨ ਲਈ ਪ੍ਰੇਰਿਤ ਕਰੇਗੀ।

ਇਹ ਵੀ ਪੜ੍ਹੋ: ਪੰਜਾਬ ਦੇ NH 'ਤੇ ਵੱਡਾ ਹਾਦਸਾ! ਟਰੱਕ ਹੇਠਾਂ ਫਸਿਆ ਮੋਟਰਸਾਈਕਲ, 3 ਨੌਜਵਾਨਾਂ ਦੀ ਮੌਤ

ਉੱਥੇ ਹੀ ਸੰਸਥਾ ਦੇ ਡਾਇਰੈਕਟਰ ਮੇਜਰ ਜਨਰਲ ਅਜੇ ਐੱਚ. ਚੌਹਾਨ (ਸੇਵਾਮੁਕਤ) ਨੇ ਨਵੇਂ ਅਧਿਕਾਰੀਆਂ ਨੂੰ ਰਾਸ਼ਟਰ ਦੇ ਆਦਰਸ਼ਾਂ ਨੂੰ ਬਣਾਈ ਰੱਖਣ ਅਤੇ ਆਪਣੀ ਸੰਸਥਾ ਦਾ ਨਾਂ ਰੋਸ਼ਨ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਦੱਸਿਆ ਕਿ ਸੰਸਥਾ ਦੇ 15 ਹੋਰ ਕੈਡੇਟ ਐੱਸ. ਐੱਸ. ਬੀ. ਪ੍ਰੀਖਿਆ ਪਾਸ ਕਰ ਚੁੱਕੇ ਹਨ ਅਤੇ ਦਸੰਬਰ, 2026 ਕੋਰਸ ਲਈ ਜੁਆਇਨਿੰਗ ਲੈਟਰ ਦੀ ਉਡੀਕ ਕਰ ਰਹੇ ਹਨ।

ਇਹ ਵੀ ਪੜ੍ਹੋ: ਜਲੰਧਰ 'ਚ ਪੁਲਸ ਮੁਲਾਜ਼ਮ ਵੱਲੋਂ ਨੌਜਵਾਨ ਨੂੰ ਥੱਪੜ ਮਾਰਨ ਦੇ ਮਾਮਲੇ 'ਚ ਹੋਈ ਵੱਡੀ ਕਾਰਵਾਈ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News