ਮਾਈਕਲ ਸਲੇਟਰ ਨੂੰ ਮਾਨਸਿਕ ਸਿਹਤ ਕਾਰਨਾਂ ਕਰਕੇ ਘਰੇਲੂ ਹਿੰਸਾ ਦੇ ਦੋਸ਼ਾਂ ਤੋਂ ਕੀਤਾ ਗਿਆ ਬਰੀ
Wednesday, Apr 27, 2022 - 02:59 PM (IST)
ਸਿਡਨੀ (ਏਜੰਸੀ)- ਸਿਡਨੀ ਦੀ ਇਕ ਸਥਾਨਕ ਅਦਾਲਤ ਨੇ ਬੁੱਧਵਾਰ ਨੂੰ ਆਸਟ੍ਰੇਲੀਆ ਦੇ ਸਾਬਕਾ ਟੈਸਟ ਬੱਲੇਬਾਜ਼ ਮਾਈਕਲ ਸਲੇਟਰ ਨੂੰ ਮਾਨਸਿਕ ਸਿਹਤ ਕਾਰਨਾਂ ਦੇ ਆਧਾਰ 'ਤੇ ਘਰੇਲੂ ਹਿੰਸਾ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ। ਮੈਜਿਸਟਰੇਟ ਰੌਸ ਹਡਸਨ ਨੇ ਸਲੇਟਰ ਨੂੰ ਇੱਕ ਡਾਕਟਰ ਦੀ ਨਿਗਰਾਨੀ ਹੇਠ 12 ਮਹੀਨਿਆਂ ਦਾ ਇਲਾਜ ਕਰਵਾਉਣ ਦਾ ਨਿਰਦੇਸ਼ ਦਿੱਤਾ।
ਨਿਊ ਸਾਊਥ ਵੇਲਜ਼ ਸਟੇਟ ਪੁਲਸ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਟੈਲੀਵਿਜ਼ਨ ਕੁਮੈਂਟੇਟਰ ਵਜੋਂ ਕੰਮ ਕਰਨ ਵਾਲੇ 52 ਸਾਲਾ ਸਲੇਟਰ 'ਤੇ ਪਿਛਲੇ ਸਾਲ ਅਕਤੂਬਰ 'ਚ ਆਪਣੀ ਸਾਬਕਾ ਸਾਥੀ ਦਾ ਪਿੱਛਾ ਕਰਨ ਅਤੇ ਉਸ ਨੂੰ ਧਮਕਾਉਣ ਦਾ ਦੋਸ਼ ਲਗਾਇਆ ਸੀ।
ਸਲੇਟਰ ਨੇ ਬਾਅਦ ਵਿੱਚ ਆਪਣੀ ਸਾਬਕਾ ਸਾਥੀ ਨੂੰ ਕਾਲ ਕਰਕੇ ਅਤੇ ਸੰਦੇਸ਼ ਭੇਜ ਕੇ ਆਦੇਸ਼ ਦੀ ਉਲੰਘਣਾ ਕੀਤੀ ਸੀ। ਦਸੰਬਰ ਵਿੱਚ, ਉਸ ਨੂੰ ਮਾਨਸਿਕ ਸਿਹਤ ਜਾਂਚ ਦੇ ਅਧੀਨ ਜ਼ਮਾਨਤ ਦਿੱਤੀ ਗਈ ਸੀ। ਸਲੇਟਰ ਬੁੱਧਵਾਰ ਨੂੰ ਵੇਵਰਲੀ ਦੀ ਸਥਾਨਕ ਅਦਾਲਤ ਵਿੱਚ ਪੇਸ਼ ਨਹੀਂ ਹੋਇਆ।