ਮਿਆਮੀ ਓਪਨ : ਫੈਡਰਰ ਅਗਲੇ ਦੌਰ 'ਚ ਜਦਕਿ ਨੰਬਰ ਇਕ ਖਿਡਾਰਨ ਓਸਾਕਾ ਹਾਰੀ

03/24/2019 1:35:36 PM

ਮਿਆਮੀ : ਸੇਰੇਨਾ ਵਿਲੀਅਮਸ ਨੇ ਗੋਡੇ ਦੀ ਸੱਟ ਕਾਰਨ ਮਿਆਮੀ ਓਪਨ ਏ. ਟੀ. ਪੀ. ਡਬਲਯੂ ਟੀ. ਏ. ਟੈਨਿਸ ਟੂਰਨਾਮੈਂਟ ਤੋਂ ਹੱਟਣ ਦਾ ਫੈਸਲਾ ਕੀਤਾ ਜਦਕਿ ਚੋਟੀ ਰੈਂਕਿੰਗ 'ਤੇ ਕਾਬਿਜ਼ ਨਾਓਮੀ ਓਸਾਕਾ ਤੀਜੇ ਦੌਰ ਵਿਚ ਹਾਰ ਕੇ ਬਾਹਰ ਹੋ ਗਈ। ਉੱਥੇ ਹੀ ਪੁਰਸ਼ਾਂ ਵਿਚ ਰੋਜਰ ਫੈਡਰਰ ਨੂੰ ਕੁਆਲੀਫਾਇਰ ਰਾਡੂ ਐਲਬੋਟ ਤੋਂ ਸਖਤ ਚੁਣੌਤੀ ਮਿਲੀ ਪਰ ਉਹ ਤੀਜੇ ਦੌਰ ਵਿਚ ਪਹੁੰਚਣ 'ਚ ਸਫਲ ਰਹੇ। ਸੇਰੇਨਾ ਦਾ ਟੂਰਨਾਮੈਂਟ ਤੋਂ ਹਟਣਾ ਉਮੀਦ ਤੋਂ ਉਲਟ ਸੀ ਕਿਉਂਕਿ ਉਸ ਦੇ ਜ਼ਖਮੀ ਹੋਣ ਦਾ ਕੋਈ ਸੰਕੇਤ ਨਹੀਂ ਦਿਸ ਰਿਹਾ ਸੀ। ਉਸ ਨੇ ਪਹਿਲੇ ਦੌਰ ਵਿਚ ਰੇਬੇਕਾ ਪੀਟਰਸਨ 'ਤੇ 6-3, 1-6, 6-1 ਨਾਲ ਜਿੱਤ ਹਾਸਲ ਕੀਤੀ ਸੀ।

PunjabKesari

ਸੇਰੇਨਾ ਨੇ ਬਾਅਦ ਪ੍ਰੈਸ ਕਾਨਫ੍ਰੈਂਸ ਵਿਚ ਵੀ ਸਿਹਤ ਸਬੰਧਤ ਕਿਸੇ ਮੁੱਦੇ ਦਾ ਜ਼ਿਕਰ ਨਹੀਂ ਕੀਤਾ ਸੀ। ਇਸ ਨਾਲ ਉਸ ਦੀ ਵਿਰੋਧੀ 18ਵਾਂ ਦਰਜਾ ਪ੍ਰਾਪਤ ਕਿਆਂਗ ਵਾਂਗ ਚੌਥੇ ਦੌਰ ਵਿਚ ਪਹੁੰਚ ਗਈ। ਇਸ ਦੇ 2 ਘੰਟੇ ਤੋਂ ਵੀ ਘੱਟ ਸਮੇਂ 'ਚ ਓਸਾਕਾ ਤੀਜੇ ਦੌਰ ਵਿਚ ਤਾਈਵਾਨ ਦੀ ਸਿਏ ਸੁ ਵੇਈ ਹੱਥੋਂ 4-6, 7-6, 6-3 ਨਾਲ ਹਾਰ ਕੇ ਬਾਹਰ ਹੋ ਗਈ। ਉੱਥੇ ਹੀ 3 ਵਾਰ ਦੇ ਚੈਂਪੀਅਨ ਫੈਡਰਰ ਨੇ ਦੂਜੇ ਜੌਰ ਵਿਚ ਰਾਡੂ ਐਲਬੋਟ ਨੂੰ 4-6, 7-5, 6-3 ਨਾਲ ਹਰਾਇਆ। ਪੁਰਸ਼ ਵਰਗ ਵਿਚ ਜੋ ਦਰਜਾ ਪ੍ਰਾਪਤ ਖਿਡਾਰੀ ਬਾਹਰ ਹੋਏ, ਉਨ੍ਹਾਂ ਵਿਚੋਂ ਕਾਰੇਨਾ ਖਾਚਾਨੋਵ, ਡਿਏਗੋ ਸ਼ਾਰਟਜ਼ਮੈਨ, ਗੁਈਡੋ ਪੇਲਾ, ਸਟੈਨ ਵਾਵਰਿੰਕਾ ਅਤੇ ਸਟੀਵ ਜਾਨਸਨ ਹਨ।


Related News