ਪੰਜਾਬ ''ਚ ਮੀਡੀਆ ''ਤੇ ਇਕ ਅਣ-ਐਲਾਨੀ ਐਮਰਜੈਂਸੀ ਲਾਈ ਜਾ ਰਹੀ : ਕੇਵਲ ਸਿੰਘ ਢਿੱਲੋਂ
Friday, Jan 16, 2026 - 01:35 PM (IST)
ਚੰਡੀਗੜ੍ਹ : ਆਮ ਆਦਮੀ ਪਾਰਟੀ ਪੰਜਾਬ ਵਲੋਂ ਪੰਜਾਬ ਕੇਸਰੀ ਸਮੂਹ 'ਤੇ ਕੀਤੀ ਕਾਰਵਾਈ ਦਾ ਭਾਜਪਾ ਆਗੂ ਕੇਵਲ ਸਿੰਘ ਢਿੱਲੋਂ ਵਲੋਂ ਸਖ਼ਤ ਵਿਰੋਧ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰੈੱਸ ਨੂੰ ਚੁੱਪ ਕਰਾਉਣ ਦਾ ਮਤਲਬ ਲੋਕਤੰਤਰ ਨੂੰ ਚੁੱਪ ਕਰਵਾਉਣਾ ਹੈ। ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਜਦੋਂ ਪੰਜਾਬ ਕੇਸਰੀ ਨੇ ਭ੍ਰਿਸ਼ਟਾਚਾਰ ਅਤੇ ਜ਼ਬਰੀ ਵਸੂਲੀ ਦਾ ਪਰਦਾਫਾਸ਼ ਕੀਤਾ ਤਾਂ 'ਆਪ' ਸਰਕਾਰ ਨੇ ਇੱਕਠੇ ਛਾਪੇਮਾਰੀ ਅਤੇ ਡਰਾਉਣ-ਧਮਕਾਉਣ ਦੀ ਕਾਰਵਾਈ ਕੀਤੀ।
ਜੀ. ਐੱਸ. ਟੀ., ਆਬਕਾਰੀ, ਐੱਫ. ਐੱਸ. ਐੱਸ. ਏ. ਆਈ., ਪ੍ਰਦੂਸ਼ਣ ਕੰਟਰੋਲ ਬੋਰਡ, ਪੁਲਸ ਤਾਇਨਾਤੀ ਇਹ ਸਭ ਇੱਕੋ ਸਮੇਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਸ਼ਾਸਨ ਨਹੀਂ, ਸਗੋਂ ਬਦਲਾਖੋਰੀ ਦੀ ਰਾਜਨੀਤੀ ਹੈ। ਇਹ ਪਾਰਦਰਸ਼ਤਾ ਨਹੀਂ, ਇਹ ਪ੍ਰੈੱਸ ਦੀ ਆਜ਼ਾਦੀ 'ਤੇ ਹਮਲਾ ਹੈ।
ਇਹ ਵੀ ਪੜ੍ਹੋ : ਪੰਜਾਬ ਕੇਸਰੀ ਗਰੁੱਪ ਨੂੰ ਨਿਸ਼ਾਨਾ ਬਣਾਉਣਾ ਮੀਡੀਆ ਦੀ ਆਜ਼ਾਦੀ 'ਤੇ ਹਮਲਾ : ਚੰਦੂਮਾਜਰਾ
ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ 'ਚ ਮੀਡੀਆ 'ਤੇ ਇਕ ਅਣ-ਐਲਾਨੀ ਐਮਰਜੈਂਸੀ ਲਾਈ ਜਾ ਰਹੀ ਹੈ, ਜੋ ਕਿ ਕੇਜਰੀਵਾਲ ਵਲੋਂ ਰਿਮੋਟ ਕੰਟਰੋਲ ਕੀਤੀ ਜਾ ਰਹੀ ਹੈ ਅਤੇ ਮਾਨ ਸਰਕਾਰ ਵਲੋਂ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੈਂ ਪੰਜਾਬ ਕੇਸਰੀ ਨਾਲ ਖੜ੍ਹਾ ਹਾਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
