ਮੁਕਾਬਲੇ ਦੌਰਾਨ ਲੱਗੀ ਸੱਟ ਕਾਰਨ ਮੈਕਸੀਕੋ ਦੀ ਮਹਿਲਾ ਮੁੱਕੇਬਾਜ਼ ਦੀ ਮੌਤ
Friday, Sep 03, 2021 - 04:50 PM (IST)
ਮਾਂਟਰੀਅਲ (ਭਾਸ਼ਾ) : ਮੈਕਸੀਕੋ ਦੀ ਮਹਿਲਾ ਮੁੱਕੇਬਾਜ਼ ਜੀਨਤ ਜਕਾਰੀਆਸ ਜਾਪਾਟਾ ਦੀ ਇੱਥੇ ਮੁਕਾਬਲੇ ਦੌਰਾਨ ਜ਼ਖ਼ਮੀ ਹੋਣ ਦੇ ਬਾਅਦ 5 ਦਿਨ ਬਾਅਦ ਮੌਤ ਹੋ ਗਈ। ਮੁੱਕੇਬਾਜ਼ੀ ਮੁਕਾਬਲੇ ਦਾ ਆਯੋਜਨ ਕਰਨ ਵਾਲੀ ਕੰਪਨੀ ਗਰੁੱਪ ਯਵੋਨ ਮਿਸ਼ੇਲ ਨੇ ਵੀਰਵਾਰ ਨੂੰ ਕਿਹਾ ਕਿ 18 ਸਾਲਾ ਜਾਪਾਟਾ ਦੀ ਆਈ.ਜੀ.ਏ. ਸਟੇਡੀਅਮ ਵਿਚ ਮੈਰੀ-ਪਿਅਰ ਹੋਲੇ ਨਾਲ ਇਕ ਮੁਕਾਬਲੇ ਵਿਚ ਲੱਗੀਆਂ ਸੱਟਾਂ ਕਾਰਨ ਮੌਤ ਹੋ ਗਈ। ਜਾਪਾਟਾ ਨੂੰ ਮੁਕਾਬਲੇ ਦੌਰਾਨ ਕਈ ਵਾਰ ਤੇਜ਼ ਮੁੱਕਿਆਂ ਦਾ ਸਾਹਮਣਾ ਕਰਨਾ ਪਿਆ।
ਇਸ ਦੇ ਬਾਅਦ ਵਿਰੋਧੀ ਖਿਡਾਰੀ ਦੇ ‘ਅਪਰਕਟ’ ਪੰਚ ਨਾਲ ਉਨ੍ਹਾਂ ਦਾ ‘ਮਾਊਥਗਾਰਡ’ ਬਾਹਰ ਨਿਕਲ ਗਿਆ ਅਤੇ ਫਿਰ ਚੌਥੇ ਗੇੜ ਦੀ ਘੰਟੀ ਵੱਜਣ ਦੇ ਬਾਅਦ ਉਹ ਆਪਣੇ ਕਾਰਨਰ ’ਤੇ ਨਹੀਂ ਆ ਸਕੀ। ਇਸ ਦੇ ਬਾਅਦ ਉਨ੍ਹਾਂ ਨੂੰ ਰਿੰਗ ਵਿਚ ਲਿਟਾਇਆ ਗਿਆ ਅਤੇ ਮੈਡੀਕਲ ਟੀਮ ਨੇ ਉਨ੍ਹਾਂ ਨੂੰ ਸਟਰੈਚਰ ’ਤੇ ਰੱਖ ’ਤੇ ਐਂਬੂਲੈਂਸ ਰਾਹੀਂ ਹਸਤਪਾਲ ਪਹੁੰਚਾਇਆ। ਮੁਕਾਬਲੇ ਦਾ ਆਯੋਜਨ ਕਰਨ ਵਾਲੀ ਕੰਪਨੀ ਦੇ ਪ੍ਰਧਾਨ ਯਵੋਨ ਮਿਸ਼ੇਲ ਨੇ ਬੀਤੇ ਐਤਵਾਰ ਨੂੰ ਦੱਸਿਆ ਸੀ ਕਿ ਜਾਪਾਟਾ ਹੋਸ਼ ਵਿਚ ਨਹੀਂ ਹੈ ਅਤੇ ਉਸ ਦੇ ਸਰੀਰ ਅਤੇ ਦਿਮਾਗ਼ ਨੂੰ ਆਰਾਮ ਦੇਣ ਲਈ ਮੈਡੀਕਲ ਰੂਪ ਨਾਲ ‘ਕੋਮਾ’ ਵਿਚ ਰੱਖਿਆ ਗਿਆ ਹੈ।