ਅਰਜਨਟੀਨਾ ਨਾਲ ਆਪਣੇ ਖ਼ਿਤਾਬੀ ਸੋਕੇ ਨੂੰ ਖਤਮ ਕਰਨਾ ਚਾਹੁੰਦੈ ਮੇਸੀ
Wednesday, Jun 12, 2019 - 03:24 AM (IST)

ਰੀਓ ਡੀ ਜਨੇਰੀਓ - ਬ੍ਰਾਜ਼ੀਲ ਦੇ ਸਟਾਰ ਸਟ੍ਰਾਈਕਰ ਨੇਮਾਰ ਦੇ ਜ਼ਖ਼ਮੀ ਹੋ ਕੇ ਬਾਹਰ ਹੋ ਜਾਣ ਨਾਲ ਅਰਜਨਟੀਨੀ ਸਟ੍ਰਾਈਕਰ ਲਿਓਨ ਮੇਸੀ ਇਸ ਹਫ਼ਤੋਂ ਤੋਂ ਸ਼ੁਰੂ ਹੋ ਰਹੇ ਕੋਪਾ ਅਮਰੀਕਾ ਕੱਪ ਫੁੱਟਬਾਲ ਟੂਰਨਾਮੈਂਟ ਵਿਚ ਖਿੱਚ ਦਾ ਕੇਂਦਰ ਹੋਣਗੇ। ਇਸ ਦੌਰਾਨ ਮੇਸੀ ਦੀਆਂ ਨਜ਼ਰਾਂ ਅਰਜਨਟੀਨਾ ਦੇ ਸਾਲਾਂ ਤੋਂ ਚੱਲੇ ਆ ਰਹੇ ਖ਼ਿਤਾਬੀ ਸੋਕੇ ਨੂੰ ਖਤਮ ਕਰਨ 'ਤੇ ਹੋਣਗੀਆਂ। ਪੰਜ ਵਾਰ ਦੇ ਬੈਲਨ ਡੀ ਓਰ ਦੇ ਜੇਤੂ ਮੇਸੀ ਨੇ ਆਪਣੇ ਸਪੈਨਿਸ਼ ਕਲੱਬ ਬਾਰਸੀਲੋਨਾ ਲਈ ਚਾਰ ਚੈਂਪੀਅਨਜ਼ ਲੀਗ ਤੇ 10 ਲਾ ਲੀਗਾ ਖ਼ਿਤਾਬ ਜਿੱਤੇ ਹਨ ਪਰ ਰਾਸ਼ਟਰੀ ਟੀਮ ਨਾਲ ਉਨ੍ਹਾਂ ਦੀ ਝੋਲੀ ਖਾਲੀ ਹੈ। ਪਿਛਲੇ ਹਫ਼ਤੇ ਮੇਸੀ ਨੇ ਕਿਹਾ ਸੀ ਕਿ ਰਾਸ਼ਟਰੀ ਟੀਮ ਨਾਲ ਕੁਝ ਹਾਸਲ ਕਰ ਕੇ ਮੈਂ ਆਪਣਾ ਕਰੀਅਰ ਖਤਮ ਕਰਨਾ ਚਾਹੁੰਦਾ ਹਾਂ। ਓਧਰ ਸਰਜੀਓ ਅਗਿਊਰੋ ਦੀ ਅਰਜਨਟੀਨੀ ਟੀਮ ਵਿਚ ਵਾਪਸੀ ਨਾਲ ਕੋਪਾ ਅਮਰੀਕਾ ਕੱਪ ਵਿਚ ਮੇਸੀ ਦੀਆਂ ਖ਼ਿਤਾਬੀ ਜਿੱਤ ਦੀਆਂ ਉਮੀਦਾਂ ਨੂੰ ਬਲ ਮਿਲਿਆ ਹੈ।