ਮੇਸੀ ਨੂੰ ਅਰਜਨਟੀਨਾ ਦੇ ਪਹਿਲਾਂ ਵਰਲਡ ਕੱਪ ਕੁਆਲੀਫਾਇਰ ਮੈਚ ''ਚੋਂ ਕੀਤਾ ਮੁਅੱਤਲ
Wednesday, Jul 24, 2019 - 12:47 PM (IST)
 
            
            ਸਪੋਰਟਸ ਡੈਸਕ : ਲਿਓਨੇਲ ਮੇਸੀ ਨੂੰ ਵਰਲਡ ਕੱਪ 2022 ਲਈ ਅਰਜਨਟੀਨਾ ਦੇ ਪਹਿਲੇ ਵਰਲਡ ਕੱਪ ਕੁਆਲੀਫਾਇਰ ਮੇਚ ਤੋਂ ਮੁੱਅਤਲ ਕਰ ਦਿੱਤਾ ਗਿਆ ਹੈ ਅਤੇ ਦੱਖਣੀ ਅਮਰੀਕਾ ਦੀ ਫੁੱਟਬਾਲ ਸੰਚਾਲਨ ਸੰਗਠਨ ਨੇ ਇਸ ਦੇ ਨਾਲ ਹੀ ਮੇਸੀ 'ਤੇ 1500 ਡਾਲਰ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਦੱਖਣੀ ਅਮਰੀਕੀ ਫੁੱਟਬਾਲ ਸੰਗਠਨ ਨੇ ਮੰਗਲਵਾਰ ਨੂੰ ਆਪਣਾ ਫੈਸਲਾ ਸੁਣਾਇਆ।

ਦਰਅਸਲ, ਮੇਸੀ ਨੂੰ ਕੋਪਾ ਅਮਰੀਕਾ ਦੇ ਤੀਜੇ ਸਥਾਨ ਲਈ ਚਿਲੀ ਖਿਲਾਫ ਖੇਡੇ ਗਏ ਮੈਚ ਦੌਰਾਨ ਲਾਲ ਕਾਰਡ ਮਿਲਿਆ ਸੀ। ਮੇਸੀ ਖੇਡ ਦੇ 37ਵੇਂ ਮਿੰਟ ਵਿਚ ਚਿਲੀ ਦੇ ਗੈਰੀ ਮੇਡਲ ਨਾਲ ਭਿੜ ਗਏ ਸੀ ਅਤੇ ਇਨ੍ਹਾਂ ਦੋਵਾਂ ਨੂੰ ਬਾਹਰ ਕਰ ਦਿੱਤਾ ਗਿਆ ਸੀ। ਅਰਜਨਟੀਨਾ ਨੇ ਇਹ ਮੈਚ 2-1 ਨਾਲ ਜਿੱਤਿਆ ਸੀ। ਦੱਖਣੀ ਅਮਰੀਕਾ ਵਿਚ ਵਰਲਡ ਕੱਪ ਕੁਆਲੀਫਾਈਂਗ ਮੈਚ ਮਾਰਚ ਤੋਂ ਸ਼ੁਰੂ ਹੋਣਗੇ। ਫੈਸਲੇ ਵਿਚ ਮੇਸੀ ਦੇ ਕੋਪਾ ਅਮਰੀਕਾ ਸੰਗਠਨ 'ਤੇ ਲਗਾਏ ਗਏ ਦੋਸ਼ਾਂ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ। ਮੇਸੀ ਨੇ ਕਿਹਾ ਸੀ ਕਿ ਟੂਰਨਾਮੈਂਟ ਵਿਚ ਭ੍ਰਿਸ਼ਟਾਚਾਰ ਬਹੁਤ ਜ਼ਿਆਦਾ ਸੀ ਅਤੇ ਇਸ ਵਿਚ ਬ੍ਰਾਜ਼ੀਲ ਨੂੰ ਜਿਤਾਉਣ ਲਈ ਪੂਰੀ ਤਿਆਰੀਆਂ ਕੀਤੀਆਂ ਗਈਆਂ ਸੀ। ਮੇਸੀ ਨੇ ਬਾਅਦ ਵਿਚ ਦੱਖਣੀ ਅਮਰੀਕਾ ਫੁੱਟਬਾਲ ਸੰਘ ਤੋਂ ਇਸ ਦੇ ਲਈ ਮੁਆਫੀ ਵੀ ਮੰਗੀ ਸੀ।

 
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            