ਇੰਟਰ ਮਿਆਮੀ ਦਾ ਹੋਇਆ ਮੇਸੀ, ਦਸੰਬਰ 2025 ਤਕ ਇਸੇ ਕਲੱਬ ਲਈ ਹੀ ਖੇਡੇਗਾ

Monday, Jul 17, 2023 - 03:50 PM (IST)

ਇੰਟਰ ਮਿਆਮੀ ਦਾ ਹੋਇਆ ਮੇਸੀ, ਦਸੰਬਰ 2025 ਤਕ ਇਸੇ ਕਲੱਬ ਲਈ ਹੀ ਖੇਡੇਗਾ

ਵਾਸ਼ਿੰਗਟਨ (ਵਾਰਤਾ)– ਅਰਜਨਟੀਨਾ ਨੂੰ ਫੀਫਾ ਵਿਸ਼ਵ ਕੱਪ ਦਾ ਖਿਤਾਬ ਦਿਵਾਉਣ ਵਾਲੇ ਲਿਓਨਿਲ ਮੇਸੀ ਨੇ ਇੰਟਰ ਮਿਆਮੀ ਕਲੱਬ ਨਾਲ ਅਧਿਕਾਰਤ ਕਰਾਰ ਕਰ ਲਿਆ ਹੈ। ਕਲੱਬ ਦੀ ਨੰਬਰ-10 ਸ਼ਰਟ ਪਹਿਨੇ ਹੋਏ 36 ਸਾਲਾ ਮਹਾਨ ਖਿਡਾਰੀ ਦੀ ਇਕ ਵੀਡੀਓ ਨੂੰ ਇੰਟਰ ਦੇ ਸੋਸ਼ਲ ਮੀਡੀਆ ਅਕਾਊਂਟ ’ਤੇ ਪੋਸਟ ਕੀਤਾ ਗਿਆ ਸੀ। ਕਲੱਬ ਨੇ ਬਾਅਦ ’ਚ ਇਸਦੀ ਪੁਸ਼ਟੀ ਕੀਤੀ ਕਿ ਦਸੰਬਰ 2025 ਤਕ ਮੇਸੀ ਇੰਟਰ ਮਿਆਮੀ ਕਲੱਬ ਲਈ ਹੀ ਖੇਡੇਗਾ।

ਮੇਸੀ ਨੇ ਕਿਹਾ, "ਮੈਂ ਇੰਟਰ ਮਿਆਮੀ ਅਤੇ ਸੰਯੁਕਤ ਰਾਜ ਵਿੱਚ ਆਪਣੇ ਕਰੀਅਰ ਦਾ ਅਗਲਾ ਸਫ਼ਰ ਸ਼ੁਰੂ ਕਰਨ ਲਈ ਬਹੁਤ ਉਤਸ਼ਾਹਿਤ ਹਾਂ। ਇਹ ਇੱਕ ਸ਼ਾਨਦਾਰ ਮੌਕਾ ਹੈ ਅਤੇ ਅਸੀਂ ਇਕੱਠੇ ਇਸ ਯਾਤਰਾ ਨੂੰ ਮਿਲ ਕੇ ਜਾਰੀ ਰੱਖਾਂਗੇ। ਉਮੀਦ ਹੈ ਕਿ ਅਸੀਂ ਜੋ ਉਦੇਸ਼ ਨਿਰਧਾਰਤ ਕੀਤੇ ਹਨ, ਉਨ੍ਹਾਂ ਨੂੰ ਹਾਸਲ ਕਰਨ ਲਈ ਮਿਲ ਕੇ ਕੰਮ ਕਰੀਏ। ਮੈਂ ਇੱਥੇ ਆਪਣੀ ਨਵੀਂ ਟੀਮ ਵਿੱਚ ਖੇਡਣ ਲਈ ਬਹੁਤ ਉਤਸੁਕ ਹਾਂ।' ਮੇਸੀ ਨੂੰ ਮੌਜੂਦਾ ਸਮੇਂ ’ਚ ਦੁਨੀਆ ਦਾ ਸਭ ਤੋਂ ਸ਼ਾਨਦਾਰ ਫੁੱਟਬਾਲਰ ਮੰਨਿਆ ਜਾਂਦਾ ਹੈ। ਉਸ ਨੇ ਆਪਣੇ ਕਰੀਅਰ ’ਚ ਹੁਣ ਤਕ 2 ਵਾਰ ਵਿਸ਼ਵ ਕੱਪ ਗੋਲਡਨ ਬਾਲ, 3 ਵਾਰ ਯੂ. ਈ. ਐੱਫ. ਏ. ਪੁਰਸ਼ ਖਿਡਾਰੀ ਆਫ ਦਿ ਯੀਅਰ ਦਾ ਐਵਾਰਡ ਜਿੱਤਿਆ ਹੈ।


author

cherry

Content Editor

Related News