ਮੇਸੀ ਨੇ ਫਿਰ ਕੀਤਾ ਗੋਲ, ਇੰਟਰ ਮਿਆਮੀ ਫਾਈਨਲ ''ਚ
Wednesday, Aug 16, 2023 - 12:07 PM (IST)

ਚੇਸਟਰ, (ਭਾਸ਼ਾ)- ਲਿਓਨਿਲ ਮੇਸੀ ਨੇ ਗੋਲ ਕਰਨ ਦਾ ਸਿਲਸਿਲਾ ਜਾਰੀ ਰੱਖਦੇ ਹੋਏ ਇੰਟਰ ਮਿਆਮੀ ਦੀ ਇਕ ਹੋਰ ਜਿੱਤ 'ਚ ਯੋਗਦਾਨ ਪਾਇਆ। ਇੰਟਰ ਮਿਆਮੀ ਨੇ ਫਿਲਾਡੇਲਫੀਆ ਨੂੰ 4-1 ਨਾਲ ਹਰਾ ਕੇ ਲੀਗਸ ਕੱਪ ਫੁੱਟਬਾਲ ਦੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਮੇਸੀ ਨੇ 20ਵੇਂ ਮਿੰਟ ਵਿੱਚ ਗੋਲ ਕੀਤਾ। ਸੱਤ ਵਾਰ ਦੇ ਬੈਲਨ ਡੀ ਓਰ ਜੇਤੂ ਅਰਜਨਟੀਨਾ ਦੇ ਵਿਸ਼ਵ ਕੱਪ ਜੇਤੂ ਮੇਸੀ ਦਾ ਆਪਣੀ ਨਵੀਂ ਟੀਮ ਲਈ ਛੇ ਮੈਚਾਂ ਵਿੱਚ ਨੌਵਾਂ ਗੋਲ ਸੀ। ਮੇਸੀ ਦੀ ਵਜ੍ਹਾ ਨਾਲ ਇਸ ਮੈਚ ਦੀਆਂ ਟਿਕਟਾਂ ਇੱਕ ਹਜ਼ਾਰ ਡਾਲਰ ਤੋਂ ਵੱਧ ਵਿੱਚ ਵਿਕੀਆਂ। ਮਿਆਮੀ ਹੁਣ ਫਾਈਨਲ ਵਿੱਚ ਨੈਸ਼ਵਿਲ ਜਾਂ ਮੈਕਸੀਕੋ ਦੇ ਕਲੱਬ ਮੋਂਟੇਰੀ ਨਾਲ ਭਿੜੇਗੀ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਆਪਣੀ ਰਾਏ।