ਲਾ ਲਿਗਾ ਦੀ ਵਾਪਸੀ ’ਤੇ ਜ਼ੋਖ਼ਿਮ ਲੈਣ ਨੂੰ ਤਿਆਰ ਹੈ ਮੇਸੀ

Friday, May 15, 2020 - 06:45 PM (IST)

ਲਾ ਲਿਗਾ ਦੀ ਵਾਪਸੀ ’ਤੇ ਜ਼ੋਖ਼ਿਮ ਲੈਣ ਨੂੰ ਤਿਆਰ ਹੈ ਮੇਸੀ

ਮੈਡ੍ਰਿਡ– ਲਿਓਨੇਲ ਮੇਸੀ ਨੇ ਕਿਹਾ ਕਿ ਸਪੇਨ ਦੀ ਚੋਟੀ ਦੀ ਲੀਗ ਲਾ ਲਿਗਾ ਵਲੋਂ ਜੇਕਰ ਅਗਲੇ ਮਹੀਨੇ ਵਾਪਸੀ ਹੁੰਦੀ ਹੈ ਤਾਂ ਉਹ ਹੋਰਨਾਂ ਫੱੁਟਬਾਲਰਾਂ ਦੇ ਨਾਲ ਮੈਦਾਨ ’ਤੇ ਉਤਰਨ ਵਿਚ ਸਹਿਜ ਮਹਿਸੂਸ ਕਰੇਗਾ। ਲਾ ਲਿਗਾ ਦੇ ਮੁਖੀ ਜੇਵੀਅਰ ਟੇਬਾਸ ਨੇ ਮੈਚਾਂ ਨੂੰ ਫਿਰ ਤੋਂ ਸ਼ੁਰੂ ਕਰਨ ਲਈ 12 ਜੂਨ ਨੂੰ ਸਹੀ ਮਿਤੀ ਦੱਸਿਅਾ ਹੈ।

ਮੇਸੀ ਨੇ ਕਿਹਾ,‘‘ਵਾਇਰਸ ਦਾ ਖਤਰਾ ਤਾਂ ਹਰ ਜਗ੍ਹਾ ਹੈ। ਜਦੋਂ ਤੁਸੀਂ ਘਰੋਂ ਬਾਹਰ ਨਿਕਲਦੇ ਹੋ ਤਾਂ ਉਸ ਵਿਚ ਜ਼ੋਖ਼ਿਮ ਹੁੰਦਾ ਹੈ, ਇਸ ਲਈ ਮੈਨੂੰ ਲੱਗਦਾ ਹੈ ਕਿ ਇਸ ਦੇ ਬਾਰੇ ਵਿਚ ਜ਼ਿਆਦਾ ਨਹੀਂ ਸੋਚਣਾ ਚਾਹੀਦਾ ਕਿਉਂਕਿ ਫਿਰ ਤੁਸੀਂ ਕਿਤੇ ਨਹੀਂ ਜਾਣਾ ਚਾਹੋਗੇ ਪਰ ਅਸੀਂ ਇਹ ਵੀ ਸਮਝਦੇ ਹਾਂ ਕਿ ਪ੍ਰੋਟੋਕਾਲ ਦੀ ਪਾਲਣਾ ਕਰਨਾ ਤੇ ਬਚਾਅ ਦੇ ਸਾਰੇ ਉਪਾਅ ਜ਼ਰੂਰੀ ਹਨ। ਅਭਿਆਸ ’ਤੇ ਪਰਤਣਾ ਪਹਿਲਾ ਕਦਮ ਹੈ ਪਰ ਸਾਨੂੰ ਆਤਮਸੰਤੁਸ਼ਟ ਨਹੀਂ ਹੋਣਾ ਪਵੇਗਾ ਤੇ ਸਾਨੂੰ ਸਾਰੇ ਜ਼ਰੂਰੀ ਚੌਕਸੀ ਕਦਮ ਚੱੁਕਣੇ ਪੈਣਗੇ।’’


author

Ranjit

Content Editor

Related News