ਭ੍ਰਿਸ਼ਟਾਚਾਰ ਦਾ ਦੋਸ਼ ਲੱਗਣ ਕਾਰਨ ਮੇਸੀ ''ਤੇ ਲੱਗੀ 3 ਮਹੀਨੇ ਦੀ ਪਾਬੰਦੀ
Saturday, Aug 03, 2019 - 12:59 PM (IST)

ਸਪੋਰਟਸ ਡੈਸਕ : ਫੁੱਟਬਾਲ ਦੀ ਸੰਸਥਾ CONMEBOL ਨੇ ਅਰਜਨਟੀਨਾ ਦੇ ਸਟਾਰ ਫੁੱਟਬਾਲਰ ਲਿਓਨੇਲ ਮੇਸੀ ਨੂੰ ਕੌਮਾਂਤਰੀ ਫੁੱਟਬਾਲ ਤੋਂ 3 ਮਹੀਨੇ ਲਈ ਮੁਅੱਤਲ ਕਰ ਦਿੱਤਾ ਹੈ। ਮੇਸੀ ਨੂੰ ਹਾਲੀ ਹੀ 'ਚ ਖਤਮ ਹੋਏ ਕੋਪਾ ਅਮਰੀਕਾ ਕੱਪ ਦੌਰਾਨ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਣ ਦੇ ਚਲਦੇ ਸਸਪੈਂਡ ਕੀਤਾ ਗਿਆ ਹੈ। ਦੱਖਣੀ ਅਮਰੀਕੀ ਫੁੱਟਬਾਲ ਕੰਟਰੋਲਰ ਸੰਸਥਾ ਨੇ ਇਸ ਦੇ ਨਾਲ ਹੀ ਸ਼ੁੱਕਰਵਾਰ ਨੂੰ ਮੇਸੀ 'ਤੇ 50 ਹਜ਼ਾਰ ਅਮਰੀਕਾ ਡਾਲਰ ਦਾ ਜੁਰਮਾਨਾ ਲਗਾਇਆ ਹੈ। ਇਹ ਜੁਰਮਾਨਾ ਉਸ 'ਤੇ ਜੁਲਾਈ ਵਿਚ ਅਰਜਨਟੀਨਾ ਦੀ ਚਿਲੀ 'ਤੇ 2-1 ਨਾਲ ਜਿੱਤ ਦੇ ਬਾਅਦ ਕੀਤੀ ਗਈ ਟਿੱਪਣੀ ਦੇ ਚਲਦੇ ਲਗਾਇਆ ਗਿਆ ਹੈ।
ਮੇਸੀ ਅਤੇ ਅਰਜਨਟੀਨਾ ਇਸ ਫੈਸਲੇ ਖਿਲਾਫ ਅਪੀਲ ਕਰ ਸਕਦੇ ਹਨ। ਇਸ ਬੈਨ ਕਾਰਨ ਮੇਸੀ ਇਸ ਸਾਲ ਦੋਸਤਾਨਾ ਮੁਕਾਬਲੇ ਨਹੀਂ ਖੇਡ ਸਕਣਗੇ। 32 ਸਾਲਾ ਮੇਸੀ ਸਤੰਬਰ ਵਿਚ ਅਰਜਨਟੀਨਾ ਦੇ ਚਿਲੀ ਅਤੇ ਮੈਕਸਿਕੋ ਖਾਲਫ, ਅਕਤੂਬਰ ਵਿਚ ਜਰਮਨੀ ਅਤੇ ਹੋਰ ਟੀਮ (ਜਿਸਦੀ ਚੋਣ ਹੋਣੀ ਬਾਕੀ ਹੈ) ਖਿਲਾਫ ਮੈਚ ਨਹੀਂ ਖੇਡ ਸਕਣਗੇ। ਮੇਸੀ ਅਤੇ ਅਰਜਨਟੀਨਾ ਫੁੱਟਬਾਲ ਸੰਘ ਦੋਵਾਂ ਵੱਲੋਂ ਇਸ 'ਤੇ ਕੋਈ ਟਿੱਪਣੀ ਨਹੀਂ ਕੀਤੀ ਗਈ। ਮੇਸੀ ਚਿਲੀ ਖਿਲਾਫ ਹੋਏ ਮੁਕਾਬਲੇ ਵਿਚ ਮਿਲੇ ਰੈਡ ਕਾਰਡ ਕਾਰਨ ਮਾਰਚ ਵਿਚ ਦੱਖਣੀ ਅਮਰੀਕੀ ਵਰਲਡ ਕੱਪ ਕੁਆਲੀਫਾਇਰਸ ਦੇ ਪਹਿਲੇ ਮੁਕਾਬਲੇ ਵਿਚ ਹਿੱਸਾ ਨਹੀਂ ਲੈ ਸਕੇ ਸੀ।