ਮੇਸੀ ਬਣਿਆ ਚੈਂਪੀਅਨਸ ਲੀਗ ਪਲੇਅਰ ਆਫ ਦਾ ਵੀਕ

Saturday, Oct 06, 2018 - 03:07 PM (IST)

ਮੇਸੀ ਬਣਿਆ ਚੈਂਪੀਅਨਸ ਲੀਗ ਪਲੇਅਰ ਆਫ ਦਾ ਵੀਕ

ਲੰਡਨ : ਯੂਰੋਪੀਅਨ ਫੁੱਟਬਾਲ ਸੰਘ (ਯੂ. ਈ. ਐੱਫ. ਏ.) ਨੇ ਬਾਰਸੀਲੋਨਾ ਦੇ ਸਟਾਰ ਲਿਓਨਲ ਮੇਸੀ ਨੂੰ ਚੈਂਪੀਅਨਸ ਲੀਗ ਦੇ ਹਾਲਿਆ ਰਾਊਂਡ ਮੈਚਾਂ ਦੇ ਪ੍ਰਦਰਸ਼ਨ ਦੇ ਆਧਾਰ 'ਤੇ ਪਲੇਅਰ ਆਫ ਦਾ ਵੀਕ ਚੁਣਿਆ ਹੈ। ਮੇਸੀ ਨੇ ਵੈਮਬਲੇ ਸਟੇਡੀਅਮ ਵਿਚ ਟੋਟੇਨਹੈਮ ਹਾਟਸਪਰ ਖਿਲਾਫ ਮਹੱਤਵਪੂਰਨ ਗੋਲ ਕੀਤਾ ਸੀ। ਮੇਸੀ ਨੇ ਨਾ ਸਿਰਫ ਗੋਲ ਕੀਤਾ ਸਗੋਂ 2 ਵਾਰ ਗੋਲ ਕਰਨ 'ਚ ਮਦਦ ਵੀ ਕੀਤੀ ਅਤੇ ਵਿਰੋਧੀ ਟੀਮ ਦੀ ਪਿਛਲੀ ਲਾਈਨ ਦੇ ਲਈ ਲਗਾਤਾਰ ਮੈਚ ਵਿਚ ਖਤਰਾ ਬਣਿਆ ਰਿਹਾ। ਇਹ ਲਗਾਤਾਰ ਦੂਜੀ ਵਾਰ ਹੈ ਜਦੋਂ ਚੈਂਪੀਅਨਸ ਲੀਗ ਵਿਚ ਮੇਸੀ ਨੂੰ 'ਪਲੇਅਰ ਆਫ ਦਾ ਵੀਕ' ਖਿਤਾਬ ਨਾਲ ਨਵਾਜਿਆ ਗਿਆ ਹੈ।
Image result for Lionel Messi, Barcelona, Player of the Week
ਇਸ ਤੋਂ ਪਹਿਲਾਂ ਉਸ ਨੇ ਸ਼ੁਰੂਆਤੀ ਮੁਕਾਬਲਿਆਂ ਵਿਚ ਪੀ. ਐੱਸ. ਵੀ. ਖਿਲਾਫ ਮੈਚ ਵਿਚ ਹੈਟ੍ਰਿਕ ਨਾਲ ਵੀ ਇਹ ਐਵਾਰਡ ਜਿੱਤਿਆ ਸੀ। ਐੱਫ. ਸੀ. ਬਾਰਸੀਲੋਨਾ ਦੇ ਅਰਜਨਟੀਨੀ ਖਿਡਾਰੀ ਨੇ ਸੈਸ਼ਨ ਦੀ ਸ਼ੁਰੂਆਤ ਬਿਹਤਰੀਨ ਫਾਰਮ ਵਿਚ ਕੀਤੀ ਸੀ। ਮੇਸੀ ਨੇ ਚੈਂਪੀਅਨਸ ਲੀਗ ਦੇ 2 ਮੈਚਾਂ ਵਿਚ ਹੁਣ ਤੱਕ 5 ਗੋਲ ਕੀਤੇ ਹਨ ਅਤੇ ਚੈਂਪੀਅਨਸ ਲੀਗ ਖਿਤਾਬ ਆਪਣੀ ਟੀਮ ਨੂੰ ਦਿਵਾਉਣ ਲਈ ਉਹ ਮਹੱਤਵਪੂਰ ਭੂਮਿਕਾ ਨਿਭਾ ਰਿਹਾ ਹੈ।

Image result for Lionel Messi, Barcelona, Player of the Week


Related News