ਮੇਸੀ ਐਂਡ ਕੰਪਨੀ ਨੇ ਜਮ ਕੇ ਵਹਾਇਆ ਪਸੀਨਾ
Sunday, Jun 24, 2018 - 03:26 AM (IST)

ਬ੍ਰੋਨਿਟਸੀ- ਸਟਾਰ ਸਟਰਾਈਕਰ ਲਿਓਨਿਲ ਮੇਸੀ ਤੇ ਅਰਜਨਟੀਨਾ ਨੇ ਵਿਸ਼ਵ ਕੱਪ ਦੇ ਆਖਰੀ-16 ਵਿਚ ਕੁਆਲੀਫਾਈ ਕਰਨ ਦੀ ਉਮੀਦ ਦੇ ਅਧੀਨ ਅੱਜ ਇੱਥੇ ਟ੍ਰੇਨਿੰਗ ਸ਼ੁਰੂ ਕੀਤੀ।
ਅਰਜਨਟੀਨਾ ਟੀਮ ਕ੍ਰੋਏਸ਼ੀਆ ਤੋਂ 0-3 ਨਾਲ ਹਾਰ ਜਾਣ ਤੋਂ ਬਾਅਦ ਬਾਹਰ ਹੋਣ ਦੇ ਕੰਢੇ 'ਤੇ ਸੀ ਪਰ ਨਾਈਜੀਰੀਆ ਨੇ ਆਈਸਲੈਂਡ 'ਤੇ 0-2 ਨਾਲ ਜਿੱਤ ਦਰਜ ਕੀਤੀ, ਜਿਸ ਨਾਲ ਦੋ ਵਾਰ ਦੀ ਵਿਸ਼ਵ ਚੈਂਪੀਅਨ ਟੀਮ ਲਈ ਥੋੜ੍ਹੀ ਜਿਹੀ ਉਮੀਦ ਬਚੀ ਹੈ।
ਮੰਗਲਵਾਰ ਨੂੰ ਗਰੁੱਪ-ਡੀ ਦੇ ਆਖਰੀ ਮੈਚ ਵਿਚ ਨਾਈਜੀਰੀਆ 'ਤੇ ਜਿੱਤ ਉਸ ਨੂੰ ਦੂਜੇ ਸਥਾਨ ਦੇ ਨਾਲ ਨਾਕਆਊਟ ਗੇੜ ਵਿਚ ਪਹੁੰਚਾ ਦੇਵੇਗੀ। ਗਰੁੱਪ ਵਿਚ ਕ੍ਰੋਏਸ਼ੀਆ ਅਜੇ ਚੋਟੀ 'ਤੇ ਚੱਲ ਰਿਹਾ ਹੈ।