ਮੇਸੀ ਦੀ ਸੁਪਰ ਫੈਨ ਨੇ ਹੁਣ ਕਮਰ ''ਤੇ ਖੁਣਵਾਇਆ ਸਟਾਰ ਫੁੱਟਬਾਲਰ ਦਾ ਨਾਂ
Tuesday, Jan 08, 2019 - 05:03 AM (IST)

ਜਲੰਧਰ - ਮੇਸੀ ਦੀ ਸਭ ਤੋਂ ਵੱਡੀ ਪ੍ਰਸ਼ੰਸਕ ਹੋਣ ਦਾ ਦਾਅਵਾ ਕਰਨ ਵਾਲੀ ਸੂਜੀ ਕੋਤਰੇਜ ਇਕ ਵਾਰ ਫਿਰ ਚਰਚਾ 'ਚ ਆ ਗਈ ਹੈ। ਮੇਸੀ ਭਾਵੇਂ ਹੀ ਫੀਫਾ ਵਿਸ਼ਵ ਕੱਪ 'ਚ ਅਰਜਨਟੀਨਾ ਟੀਮ ਨੂੰ ਸੈਮੀਫਾਈਨਲ ਤਕ ਲਿਜਾਣ 'ਚ ਅਸਫਲ ਰਿਹਾ ਪਰ ਉਸ ਦੀ ਇਹ ਫੈਨ ਉਸ ਨੂੰ ਅਜੇ ਵੀ ਆਪਣਾ ਆਦਰਸ਼ ਮੰਨਦੀ ਹੈ। ਇਸ ਕੜੀ 'ਚ ਸੂਜੀ ਨੇ ਹੁਣ ਆਪਣੀ ਕਮਰ 'ਤੇ ਮੇਸੀ ਦੇ ਨਾਂ ਦਾ ਇਕ ਟੈਟੂ ਖੁਣਵਾਇਆ ਹੈ।
ਦੱਸਿਆ ਜਾਂਦਾ ਹੈ ਕਿ ਸੂਜੀ ਅਜੇ ਵੀ ਆਸਵੰਦ ਹੈ ਕਿ ਮੇਸੀ ਛੇਵੀਂ ਵਾਰ 'ਬੈਲਨ ਡੀ ਓਰ ਐਵਾਰਡ' ਜਿੱਤ ਸਕਦਾ ਹੈ। ਮਿਸ ਬਟ ਬ੍ਰਾਜ਼ੀਲ ਪ੍ਰਤੀਯੋਗਿਤਾ ਵਿਚ ਮਿਸ ਬਮ-ਬਮ ਦਾ ਖਿਤਾਬ ਜਿੱਤ ਚੁੱਕੀ ਸੂਜੀ ਹਮੇਸ਼ਾ ਮੇਸੀ ਦੀ 10 ਨੰਬਰ ਦੀ ਜਰਸੀ ਪਹਿਨ ਕੇ ਆਪਣੇ ਸੋਸ਼ਲ ਸਾਈਟਸ ਅਕਾਊਂਟ 'ਤੇ ਫੋਟੋ ਪੋਸਟ ਕਰਦੀ ਰਹਿੰਦੀ ਹੈ। ਇਸ ਸੁਪਰ ਫੈਨ ਦੀ ਇੰਸਟਾਗ੍ਰਾਮ 'ਤੇ ਬਾਰਸੀਲੋਨਾ ਦੀ ਟੀ-ਸ਼ਰਟ ਪਹਿਨੀ ਹੋਈ ਦੀ ਇਕ ਫੋਟੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈ ਸੀ।
ਫੀਫਾ ਵਿਸ਼ਵ ਕੱਪ ਦੌਰਾਨ ਤਾਂ ਉਸ ਨੇ ਸਮੁੰਦਰੀ ਬੀਚ 'ਤੇ ਟਾਪਲੈੱਸ ਹੋ ਕੋ ਫੋਟੋ ਖਿਚਵਾ ਕੇ ਇੰਸਟਾਗ੍ਰਾਮ 'ਤੇ ਅਪਲੋਡ ਕੀਤੀ ਸੀ। ਇਸ ਦੇ ਨਾਲ ਕੈਪਸ਼ਨ ਲਿਖੀ ਸੀ-ਸਿਰਫ ਮੇਸੀ ਲਈ। ਉਥੇ ਹੀ ਮੇਸੀ ਦੀ ਪਤਨੀ ਐਂਟੋਨੀਆ ਨੇ ਜਦੋਂ ਉਕਤ ਤਸਵੀਰ ਦੇਖੀ ਤਾਂ ਉਸ ਨੇ ਸਭ ਤੋਂ ਪਹਿਲਾਂ ਸੂਜੀ ਨੂੰ ਬਲਾਕ ਕੀਤਾ ਸੀ। ਸੂਜੀ ਨੇ ਮੇਸੀ ਦੇ ਨਾਂ ਦਾ ਟੈਟੂ ਖੁਣਵਾਉਣ 'ਤੇ ਕਿਹਾ ਕਿ ਨਿਸ਼ਚਿਤ ਤੌਰ 'ਤੇ ਹੀ ਉਹ ਇਹ ਵੱਕਾਰੀ ਐਵਾਰਡ ਜਿੱਤਣ ਦਾ ਹੱਕਦਾਰ ਹੈ। ਇਸ ਲਈ ਉਸ ਨੇ ਮੇਸੀ ਦੇ ਨਾਂ ਦਾ ਟੈਟੂ ਖੁਣਵਾਇਆ ਹੈ। ਨਾਲ ਹੀ ਉਹ ਬਾਰਸੀਲੋਨਾ ਕਲੱਬ ਦੇ 120 ਸਾਲ ਪੂਰੇ ਹੋਣ 'ਤੇ ਵੀ ਬੇਹੱਦ ਖੁਸ਼ ਹੈ।