ਮਾਨਸਿਕ ਅਨੁਕੂਲਨ ਕੋਚ ਨੂੰ ਲਿਆਉਣਾ ਭਾਰਤੀ ਮਹਿਲਾ ਹਾਕੀ ਟੀਮ ਲਈ ਰਿਹਾ ‘ਮਾਸਟਰ ਸਟ੍ਰੋਕ’

Wednesday, Jan 17, 2024 - 07:21 PM (IST)

ਰਾਂਚੀ, (ਭਾਸ਼ਾ)– ਏਸ਼ੀਆਈ ਖੇਡਾਂ ਵਿਚ ਅਸਫਲਤਾ ਤੋਂ ਬਾਅਦ ਅਮਰੀਕੀ ਮਨੋਵਿਗਿਆਨਿਕ ਤੇ ਮਾਨਸਿਕ ਅਨੁਕੂਲਨ ਕੋਚ ਪੀਟਰ ਹਾਰਬਲ ਨੂੰ ਲਿਆਉਣਾ ਮੌਜੂਦਾ ਐੱਫ. ਆਈ. ਐੱਚ. ਓਲੰਪਿਕ ਕੁਆਲੀਫਾਇਰ ਵਿਚ ਭਾਰਤੀ ਮਹਿਲਾ ਹਾਕੀ ਟੀਮ ਲਈ ‘ਮਾਸਟਰ ਸਟ੍ਰੋਕ’ ਸਾਬਤ ਹੋਇਆ ਹੈ। ਅਮਰੀਕਾ ਦੇ ਕੋਲੋਰਾਡੋ ਸਪ੍ਰਿੰਗਸ ਦਾ ਰਹਿਣ ਵਾਲਾ ਹਾਰਬਲ ਪਿਛਲੇ ਸਾਲ ਅਕਤੂਬਰ ਤੋਂ ਭਾਰਤ ਦੀ ਮੁੱਖ ਕੋਚ ਯਾਨੇਕੇ ਸ਼ਾਪਮੈਨ ਨਾਲ ਕੰਮ ਕਰ ਰਿਹਾ ਹੈ।

ਭਾਰਤੀ ਕਪਤਾਨ ਸਵਿਤਾ ਨੇ ਜਰਮਨੀ ਵਿਰੁੱਧ ਸੈਮੀਫਾਈਨਲ ਤੋਂ ਇਕ ਦਿਨ ਪਹਿਲਾਂ ਕਿਹਾ,‘‘ਉਸਦੇ ਆਉਣ ਨਾਲ ਕਾਫੀ ਮਦਦ ਮਿਲੀ। ਅਸੀਂ ਏਸ਼ੀਆਈ ਚੈਂਪੀਅਨਸ ਟਰਾਫੀ ਦੌਰਾਨ ਤਜਰਬਾ ਕੀਤਾ ਕਿ ਉਸਦੇ ਸੈਸ਼ਨਾਂ ਤੋਂ ਕਿੰਨਾ ਫਾਇਦਾ ਮਿਲ ਰਿਹਾ ਹੈ। ਟੀਮ ਦੇ ਰੂਪ ਵਿਚ ਵੀ ਤੇ ਵਿਅਕਤੀਗਤ ਪੱਧਰ ’ਤੇ ਵੀ।’’

ਪੇਸ਼ੇਵਰ ਆਈਸ ਹਾਕੀ ਖਿਡਾਰੀ ਰਹੇ ਹਾਰਬਲ ਨੇ 1996 ਤੋਂ 2006 ਵਿਚਾਲੇ ਅਮਰੀਕਾ ਮਹਿਲਾ ਆਈਸ ਹਾਕੀ ਟੀਮ ਨੂੰ ਬਤੌਰ ਖੇਡ ਮਨੋਵਿਗਿਆਨਿਕ ਸਲਾਹਕਾਰ ਆਪਣੀਆਂ ਸੇਵਾਵਾਂ ਦਿੱਤੀਆਂ। ਉਹ 2001 ਤੋਂ 2005 ਵਿਚਾਲੇ ਅਮਰੀਕੀ ਓਲੰਪਿਕ ਕਮੇਟੀ ਦੇ ਨਾਲ ਵੀ ਕੰਮ ਕਰ ਰਿਹਾ ਤੇ 2005 ਤੋਂ 2023 ਤਕ ਅਮਰੀਕੀ ਓਲੰਪਿਕ ਤੇ ਪੈਰਾਲੰਪਿਕ ਕਮੇਟੀ ਦੀ ਸੀਨੀਅਰ ਖੇਡ ਮਨੋਵਿਗਿਆਨਿਕ ਰਿਹਾ।


Tarsem Singh

Content Editor

Related News