ਪੁਰਸ਼ਾਂ ਨੇ ਥਾਈਲੈਂਡ ਨੂੰ 25-0 ਨਾਲ, ਮਹਿਲਾਵਾਂ ਨੇ ਸਿੰਗਾਪੁਰ ਨੂੰ 14-0 ਨਾਲ ਹਰਾਇਆ

04/26/2018 12:02:20 AM

ਨਵੀਂ ਦਿੱਲੀ— ਭਾਰਤੀ ਜੂਨੀਅਰ ਪੁਰਸ਼ ਤੇ ਮਹਿਲਾ ਹਾਕੀ ਟੀਮਾਂ ਨੇ ਥਾਈਲੈਂਡ ਦੇ ਬੈਂਕਾਕ ਵਿਚ ਯੁਵਾ ਓਲੰਪਿਕ ਖੇਡ ਕੁਆਲੀਫਾਇਰ ਵਿਚ ਧਮਾਕੇਦਾਰ ਸ਼ੁਰੂਆਤ ਕਰਦਿਆਂ ਕ੍ਰਮਵਾਰ ਥਾਈਲੈਂਡ ਨੂੰ 25-0 ਤੇ ਸਿੰਗਾਪੁਰ ਨੂੰ 14-0 ਨਾਲ ਹਰਾ ਦਿੱਤਾ।
ਪੁਰਸ਼ ਟੀਮ ਦੀ ਜਿੱਤ ਵਿਚ ਮੁਹੰਮਦ ਅਲੀਸ਼ਾਨ ਨੇ 6 ਗੋਲ ਕੀਤੇ। ਰਾਹੁਲ ਕੁਮਾਰ ਰਾਜਭਰ ਨੇ 5 ਗੋਲ, ਰਵੀਚੰਦਰ ਮੋਰਇੰਗਥਮ ਨੇ 4 ਗੋਲ ਤੇ ਕਪਤਾਨ ਵਿਵੇਕ ਸਾਗਰ ਪ੍ਰਸਾਦ ਨੇ 4 ਗੋਲ ਕੀਤੇ। ਪੁਰਸ਼ ਟੀਮ ਦਾ ਆਪਣਾ ਦੂਜਾ ਪੂਲ ਮੈਚ ਵੀਰਵਾਰ ਨੂੰ ਜਾਪਾਨ ਨਾਲ ਹੋਵੇਗਾ।
ਮਹਿਲਾ ਟੀਮ ਦੀ ਜਿੱਤ ਵਿਚ ਸੰਗੀਤਾ ਨੇ 6 ਗੋਲ ਕੀਤੇ, ਜਦਕਿ ਲਾਲਰੇਮਿਸਿਆਮੀ ਨੇ 3 ਗੋਲ ਕੀਤੇ। ਮਹਿਲਾ ਟੀਮ ਦਾ ਦੂਜਾ ਮੁਕਾਬਲਾ ਕੋਰੀਆ ਨਾਲ ਹੋਵੇਗਾ।


Related News