ਮੇਘਨਾ ਕਾਂਸੀ ਦੇ ਤਮਗੇ ਤੋਂ ਖੁੰਝੀ

06/08/2017 11:26:53 PM

ਨਵੀਂ ਦਿੱਲੀ— ਭਾਰਤ ਦੀ ਮੇਘਨਾ ਸੱਜਨਰ ਅਜਰਬੈਜਾਨ ਦੇ ਗਬਾਲਾ 'ਚ ਚਲ ਰਹੇ ਨਿਸ਼ਾਨੇਬਾਜ਼ੀ ਵਿਸ਼ਵ ਕੱਪ 'ਚ ਵੀਰਵਾਰ ਨੂੰ ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ ਸਪਰਧਾ 'ਚ ਸ਼ੂਟ ਆਫ 'ਚ ਹਾਰ ਕੇ ਕਾਂਸੀ ਤਮਗੇ ਤੋਂ ਖੁੰਝ ਗਈ। ਮੇਘਨਾ ਦਾ ਇਹ ਪਹਿਲਾ ਵਿਸ਼ਵ ਕੱਪ ਫਾਈਨਲ ਸੀ ਅਤੇ ਉਸ ਨੂੰ ਚੌਥਾ ਸਥਾਨ ਹਾਸਲ ਹੋਇਆ ਜਦਕਿ ਪੂਜਾ ਘਾਟਕਰ ਸਾਲ ਦੇ ਆਪਣੇ ਦੂਸਰੇ ਫਾਈਨਲ 'ਚ ਪੰਜਵੇਂ ਸਥਾਨ 'ਤੇ ਰਹੀ। ਬੈਂਗਲੁਰੂ ਦੀ 22 ਸਾਲਾਂ ਮੇਘਨਾ ਦਾ ਸਕੋਰ 205.7 ਰਿਹਾ। ਪੂਜਾ ਦਾ ਸਕੋਰ 183.8 ਰਿਹਾ। ਮੇਘਨਾ ਦਾ ਕੁਆਲੀਫੀਕੇਸ਼ਨ 'ਚ 419.6 ਦਾ ਸਕੋਰ ਨਾਲ ਚੋਟੀ ਦੇ ਸਥਾਨ ਰਹਿੰਦੇ ਹੋਏ 8 ਖਿਡਾਰੀਆਂ ਦੇ ਫਾਈਨਲ 'ਚ ਜਗ੍ਹਾ ਬਣਾਈ ਸੀ। ਚੀਨ ਨੇ ਇਸ ਸਪ੍ਰਧਾ 'ਚ ਸੋਨ ਅਤੇ ਚਾਂਦੀ ਤਮਗੇ ਜਿੱਤੇ। ਪੁਰਸ਼ਾਂ ਦੀ 10 ਮੀਟਰ ਏਅਰ ਰਾਈਫਲ ਸਪ੍ਰਧਾ 'ਚ ਦੀਪਕ ਕੁਮਾਰ, ਸਤਿੰਦਰ ਸਿੰਘ ਅਤੇ ਰਵੀ ਕੁਮਾਰ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਅਤੇ ਉਸ ਨੇ ਕ੍ਰਮਸ਼ 25ਵੇਂ, 36ਵਾਂ ਅਤੇ 41ਵਾਂ ਸਥਾਨ ਹਾਸਲ ਹੋਇਆ। ਦੀਪਕ ਨੇ 623.3, ਸਤਿੰਦਰ ਨੇ 620.4 ਅਤੇ ਰਵੀ ਨੇ 620.0 ਦਾ ਸਕੋਰ ਕੀਤਾ।


Related News