ਧੋਨੀ ਨੂੰ ਮਿਲਣਾ ਇਕ ਸੁਫ਼ਨੇ ਦੇ ਸੱਚ ਹੋਣ ਜਿਹਾ ਸੀ, ਉਸ ਪਲ ਨੂੰ ਕਦੀ ਨਹੀਂ ਭੁਲਾਂਗਾ : ਪਾਕਿ ਕ੍ਰਿਕਟਰ

Friday, Feb 25, 2022 - 06:36 PM (IST)

ਸਪੋਰਟਸ ਡੈਸਕ- ਪਾਕਿਸਤਾਨੀ ਕ੍ਰਿਕਟਰ ਸ਼ਾਹਨਵਾਜ਼ ਦਹਾਨੀ ਨੇ ਕਿਹਾ ਕਿ ਟੀ-20 ਵਿਸ਼ਵ ਕੱਪ 2021 ਦੇ ਦੌਰਾਨ ਮਹਿੰਦਰ ਸਿੰਘ ਧੋਨੀ ਨੂੰ ਮਿਲਣਾ ਉਨ੍ਹਾਂ ਲਈ ਇਕ ਸੁਫ਼ਨਾ ਸੱਚ ਹੋਣ ਵਾਲਾ ਪਲ ਸੀ ਤੇ ਦੱਸਿਆ ਕਿ ਕਿਸ ਤਰ੍ਹਾਂ ਨਾਲ ਇਸ ਦਿੱਗਜ ਤੋਂ ਉਨ੍ਹਾਂ ਨੂੰ ਕੁਝ ਮਹੱਤਵਪੂਰਨ ਚੀਜ਼ਾਂ ਸਿੱਖਣ ਨੂੰ ਮਿਲੀਆਂ। ਉਨ੍ਹਾਂ ਨੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫ਼ਰਾ ਆਰਚਰ ਨੂੰ ਮਿਲਣ ਦੀ ਆਪਣੀ ਇੱਛਾ ਦਾ ਵੀ ਖੁਲਾਸਾ ਕੀਤਾ।

ਦਹਾਨੀ ਨੇ ਇਕ ਵਿਸ਼ੇਸ਼ ਇੰਟਰਵਿਊ 'ਚ ਕਿਹਾ, 'ਮੈਂ ਨਿਊਜ਼ੀਲੈਂਡ ਦੇ ਸ਼ੇਨ ਬਾਂਡ ਨੂੰ ਫਾਲੋ ਕਰਦਾ ਸੀ ਤੇ ਉਨ੍ਹਾਂ ਦੀ ਤਰ੍ਹਾਂ ਤੇਜ਼ ਰਫ਼ਤਾਰ ਨਾਲ ਤੇਜ਼ ਗੇਂਦਬਾਜ਼ ਬਣਾ ਚਾਹੁੰਦਾ ਸੀ, ਪਰ ਉਨ੍ਹਾਂ ਦੇ ਸੰਨਿਆਸ ਦੇ ਬਾਅਦ ਮੈਂ ਇੰਗਲੈਂਡ ਦੇ ਜੋਫ਼ਰਾ ਆਰਚਰ ਨੂੰ ਫਾਲੋ ਕਰਨਾ ਸ਼ੁਰੂ ਕਰ ਦਿੱਤਾ ਤੇ ਮੇਰੀ ਇੱਛਾ ਹੈ ਕਿ ਮੈਂ ਉਨ੍ਹਾਂ ਨੂੰ ਛੇਤੀ ਮਿਲਾਂ।

ਉਨ੍ਹਾਂ ਕਿਹਾ ਕਿ ਮੈਨੂੰ ਮਹਿੰਦਰ ਸਿੰਘ ਧੋਨੀ ਦੇ ਪੱਧਰ ਨੂੰ ਸਮਝਣ 'ਚ ਬਹੁਤ ਸਮਾਂ ਲੱਗੇਗਾ। ਉਨ੍ਹਾਂ ਨੂੰ ਮਿਲਣਾ ਇਕ ਸੁਫ਼ਨੇ ਦੇ ਸੱਚ ਹੋਣ ਜਿਹਾ ਸੀ ਤੇ ਮੈਂ ਉਸ ਪਲ ਨੂੰ ਨਹੀਂ ਭੁੱਲ ਸਕਦਾ। ਉਨ੍ਹਾਂ ਦੇ ਸ਼ਬਦ ਕਾਫ਼ੀ ਫ਼ਾਇਦੇਮੰਦ ਸਨ ਕਿਉਂਕਿ ਉਨ੍ਹਾਂ ਨੇ ਮੈਨੂੰ ਜ਼ਿੰਦਗੀ ਬਾਰੇ ਦੱਸਿਆ, ਜ਼ਿੰਦਗੀ ਕਿਵੇਂ ਜਿਊਣੀ ਹੈ, ਵੱਡਿਆਂ ਦਾ ਸਨਮਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਕ੍ਰਿਕਟ 'ਚ ਚੰਗੇ ਤੇ ਬੁਰੇ ਦਿਨ ਹੋਣਗੇ ਪਰ ਤੁਹਾਨੂੰ ਇਸ ਨੂੰ ਅਪਣਾਉਣਾ ਹੋਵੇਗਾ ਤੇ ਖੇਡ ਦੇ ਪ੍ਰਤੀ ਸਮਰਪਿਤ ਰਹਿਣਾ ਹੋਵੇਗਾ ਜਿਸ ਨੂੰ ਤੁਸੀਂ ਸਭ ਤੋਂ ਜ਼ਿਆਦਾ ਪਿਆਰ ਕਰਦੇ ਹੋ।

ਉਨ੍ਹਾਂ ਕਿਹਾ, ਟੀਮ 'ਚ ਸਾਡਾ ਮਾਹੌਲ ਇਕ ਪਰਿਵਾਰ ਜਿਹਾ ਹੈ। ਸਾਡਾ ਕਪਤਾਨ ਸ਼ਾਂਤ ਤੇ ਦਿਆਲੂ ਹੈ। ਸਾਨੂੰ ਆਪਣੀ ਯੋਜਨਾਵਾਂ ਨੂੰ ਅੰਜਾਮ ਦੇਣ ਦੇ ਲਈ ਪੂਰੀ ਆਜ਼ਾਦੀ ਹੈ ਤੇ ਇਕ ਖਿਡਾਰੀ ਉਦੋਂ ਪ੍ਰਦਰਸ਼ਨ ਕਰਦਾ ਹੈ ਜਦੋਂ ਉਸ ਨੂੰ ਆਜ਼ਾਦੀ ਦਿੱਤੀ ਜਾਂਦੀ ਹੈ ਤੇ ਉਸ ਦੇ ਅੰਦਰ ਦਾ ਡਰ ਦੂਰ ਹੋ ਜਾਂਦਾ ਹੈ।


Tarsem Singh

Content Editor

Related News