ਭਾਰਤੀ ਹਾਕੀ ਨੂੰ ਮਿਲਿਆ ਉਡੀਸਾ ਸਰਕਾਰ ਦਾ ਸਹਾਰਾ, ਹੋਇਆ ਪੰਜ ਸਾਲ ਦਾ ਕਰਾਰ

02/15/2018 8:15:32 PM

ਨਵੀਂ ਦਿੱਲੀ— ਭਾਰਤੀ ਪੁਰਸ਼ ਅਤੇ ਮਹਿਲਾ ਹਾਕੀ ਨੂੰ ਨਵਾਂ ਪ੍ਰਯੋਜਕ ਮਿਲ ਗਿਆ ਹੈ। ਉਡੀਸਾ ਸਰਕਾਰ ਨੇ ਅਗਲੇ ਪੰਜ ਸਾਲ ਲਈ ਪੁਰਸ਼ ਹਾਕੀ ਅਤੇ ਮਹਿਲਾ ਹਾਕੀ ਨੂੰ ਪ੍ਰਯੋਜਿਤ ਕਰੇਗੀ। ਉਡੀਸਾ ਦੇ ਮੁੱਖ ਮੰਤਰੀ ਨੇ ਹਾਕੀ ਇੰਡੀਆ ਦੇ ਨਾਲ ਇਸ ਨਵੇਂ ਕਰਾਰ ਦਾ ਐਲਾਨ ਕੀਤਾ ਹੈ। 
ਉਡੀਸਾ ਦੀ ਰਾਜ਼ਧਾਨੀ ਭੁਵਨੇਸ਼ਵਰ 'ਚ ਇਸ ਸਾਲ 28 ਨਵੰਬਰ ਤੋਂ 16 ਦਸੰਬਰ ਤਕ ਵਿਸ਼ਵ ਹਾਕੀ ਟੂਰਨਾਮੈਂਟ ਦਾ ਆਯੋਜਨ ਕਰਵਾਇਆ ਜਾਵੇਗਾ। ਇਸ ਮੌਕੇ ਤੇ ਰਾਜ ਦੇ ਸੀ. ਐਮ. ਨਵੀਨ ਪਟਨਾਇਕ ਨੇ ਕਿਹਾ, ਅਸੀਂ ਇਸ ਸਾਂਝੇਦਾਰੀ ਤੋਂ ਬਹੁਤ ਖੁਸ਼ ਹਾਂ। ਉਡੀਸਾ ਸਰਕਾਰ ਅਗਲੇ ਪੰਜ ਸਾਲ ਤਕ ਭਾਰਤ ਦੀ ਪੁਰਸ਼ ਅਤੇ ਮਹਿਲਾ ਟੀਮਾਂ ਨੂੰ ਪ੍ਰਯੋਜਿਤ ਕਰੇਗੀ। 
ਇਸ ਮੌਕੇ ਟੀਮ ਦੀ ਨਵੀਂ ਜਰਸੀ ਵੀ ਜਾਰੀ ਕੀਤੀ ਗਈ, ਜਿਸ 'ਤੇ ਉਡੀਸਾ ਸਰਕਾਰ ਦਾ ਨਵਾਂ ਲੋਗੋ ਹੈ। ਇਸ ਮੌਕੇ ਤੇ ਅੰਤਰ-ਰਾਸ਼ਟਰੀ ਹਾਕੀ ਮਹਾਸੰਘ ਅਤੇ ਭਾਰਤੀ ਓਲੰਪਿਕ ਸੰਘ ਦੇ ਪ੍ਰਧਾਨ ਨਰਿੰਦਰ ਬਤਰਾ ਵੀ ਮੌਜੂਦ ਸੀ। ਇਸ ਤੋਂ ਇਲਾਵਾ ਭਾਰਤ ਦੀ ਪੁਰਸ਼ ਅਤੇ ਮਹਿਲਾ ਹਾਕੀ ਟੀਮਾਂ ਦੇ ਨਾਲ ਭਾਰਤੀ ਹਾਕੀ ਦੀ ਮਸ਼ਹੂਰ ਹਸਤੀਆਂ ਵੀ ਮੌਜੂਦ ਸਨ। 
ਸੀ. ਐਮ. ਨਵੀਨ ਨੇ ਕਿਹਾ ਕਿ ਉਡੀਸਾ 'ਚ ਹਾਕੀ ਇਕ ਕਿਸੇ ਹੋਰ ਖੇਡ ਤੋਂ ਜ਼ਿਆਦਾ ਮੰਨੀ ਜਾਂਦੀ ਹੈ, ਖਾਸ ਕਰ ਕੇ ਸਾਡੇ ਆਦੀਵਾਸੀ ਇਲਾਕਿਆਂ 'ਚ ਜਿਥੇ ਬੱਚੇ ਹਾਕੀ ਸਟਿਕ ਨਾਲ ਚਲਨਾ ਸਿਖਦੇ ਹਨ। ਇਹ ਪਹਿਲੀ ਵਾਰ ਹੋਵੇਗਾ ਕਿ ਇਕ ਰਾਜ ਸਰਕਾਰ ਨਾ ਸਿਰਫ ਸੀਮਾ ਦੇ ਅੰਦਰ ਖੇਡ ਨੂੰ ਬਡਾਵਾ ਦੇਵੇਗੀ ਜਦਕਿ ਭਾਰਤੀ ਹਾਕੀ ਟੀਮ ਨੂੰ ਉਪਹਾਰ ਦੇਵੇਗੀ। 
ਭਾਰਤੀ ਹਾਕੀ ਟੀਮ ਦੀ ਜਰਸੀ 'ਤੇ ਨਵਾਂ ਲੋਗੋ ਡਿਜ਼ਾਈਨ ਕੀਤਾ ਗਿਆ ਹੈ ਜੋ ਕਿ ਉਡੀਸਾ ਦਾ ਮੇਲ ਹੈ। ਜਿਸ 'ਚ ਕੋਣਾਰਕ ਵ੍ਹਹੀਲ ਹੈ, ਜੋ ਪ੍ਰਗਤੀ ਦਾ ਪ੍ਰਤੀਕ ਹੈ। ਇਸ ਮੌਕੇ ਨਰਿੰਦਰ ਬੱਤਰਾ ਨੇ ਉਡੀਸਾ ਸਰਕਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਡੀਸਾ ਭਾਰਤ ਦੀ ਖੇਡ ਰਾਜ਼ਧਾਨੀ ਹੈ। ਇਸ ਸਾਲ ਸ਼ੁਰੂ ਹੋ ਰਹੇ ਹਾਕੀ ਦੇ ਵਿਸ਼ਵ ਕੱਪ ਲਈ ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ ਦਾ ਕਾਇਆ ਪਲਟ ਕੀਤਾ ਜਾ ਰਿਹਾ ਹੈ ਅਤੇ ਇਹ ਕੰਮ ਮਈ 'ਚ ਪੂਰਾ ਹੋ ਜਾਵੇਗਾ।


Related News