ਜੋਕੋਵਿਚ ਦੀ ਥਾਂ ਦੁਨੀਆ ਦੇ ਨੰਬਰ ਇਕ ਖਿਡਾਰੀ ਬਣੇ ਮੇਦਵੇਦੇਵ

Tuesday, Mar 01, 2022 - 02:32 PM (IST)

ਜੋਕੋਵਿਚ ਦੀ ਥਾਂ ਦੁਨੀਆ ਦੇ ਨੰਬਰ ਇਕ ਖਿਡਾਰੀ ਬਣੇ ਮੇਦਵੇਦੇਵ

ਲੰਡਨ (ਭਾਸ਼ਾ)- ਰੂਸ ਦੇ ਡੇਨੀਲ ਮੇਦਵੇਦੇਵ ਸੋਮਵਾਰ ਨੂੰ ਪੁਰਸ਼ਾਂ ਦੀ ਏ.ਟੀ.ਪੀ. ਟੈਨਿਸ ਰੈਂਕਿੰਗ 'ਚ ਪਹਿਲੇ ਨੰਬਰ 'ਤੇ ਪਹੁੰਚਣ ਵਾਲੇ ਦੁਨੀਆ ਦੇ 27ਵੇਂ ਖਿਡਾਰੀ ਬਣ ਗਏ ਹਨ। ਮੇਦਵੇਦੇਵ ਨੇ 20 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਨੋਵਾਕ ਜੋਕੋਵਿਚ ਨੂੰ ਸਿਖ਼ਰ ਤੋਂ ਹਟਾ ਦਿੱਤਾ ਹੈ। ਸਰਬੀਆਈ ਖਿਡਾਰੀ ਰਿਕਾਰਡ 361 ਹਫ਼ਤਿਆਂ ਤੱਕ ਪਹਿਲੇ ਨੰਬਰ 'ਤੇ ਰਹਿ ਚੁੱਕਾ ਹੈ। ਯੂ.ਐੱਸ. ਓਪਨ 2021 ਦੇ ਚੈਂਪੀਅਨ ਮੇਦਵੇਦੇਵ ਪਿਛਲੇ 18 ਸਾਲਾਂ, 3 ਹਫ਼ਤੇ ਅਤੇ 6 ਦਿਨਾਂ ਵਿਚ ਜੋਕੋਵਿਚ, ਰੋਜਰ ਫੈਡਰਰ, ਰਾਫੇਲ ਨਡਾਲ ਅਤੇ ਐਂਡੀ ਮਰੇ ਤੋਂ ਬਾਅਦ ਨੰਬਰ ਇਕ ਰੈਂਕਿੰਗ 'ਤੇ ਕਾਬਿਜ ਹੋਣ ਵਾਲੇ 5ਵੇਂ ਖਿਡਾਰੀ ਹਨ।

ਪੁਰਸ਼ ਟੈਨਿਸ ਵਿਚ ਆਖ਼ਰੀ ਵਾਰ ਨਵਾਂ ਨੰਬਰ ਇਕ ਖਿਡਾਰੀ 5 ਸਾਲ ਤੋਂ ਵੀ ਵੱਧ ਸਮਾਂ ਪਹਿਲਾਂ ਬਣਿਆ ਸੀ ਜਦੋਂ ਮਰੇ 7 ਨਵੰਬਰ 2016 ਨੂੰ ਸਿਖ਼ਰ 'ਤੇ ਪਹੁੰਚੇ ਸੀ। ਮੇਦਵੇਦੇਵ ਚੋਟੀ ਦੀ ਰੈਂਕਿੰਗ ਹਾਸਲ ਕਰਨ ਵਾਲੇ ਤੀਜੇ ਰੂਸੀ ਖਿਡਾਰੀ ਹਨ। ਯੇਵਗੇਨੀ ਕਾਫੇਲਨੀਕੋਵ 6 ਅਤੇ ਮਰਾਤ ਸਫੀਨ 9 ਹਫ਼ਤਿਆਂ ਤੱਕ ਸਿਖ਼ਰ 'ਤੇ ਰਹਿ ਚੁੱਕੇ ਹਨ।


author

cherry

Content Editor

Related News