ਹਾਲੇ ਕੁਆਰਟਰ ਫਾਈਨਲ ''ਚ ਮੇਦਵੇਦੇਵ ਨੇ ਬਤਿਸਤਾ ਨੂੰ ਹਰਾਇਆ

Saturday, Jun 18, 2022 - 01:54 PM (IST)

ਹਾਲੇ ਕੁਆਰਟਰ ਫਾਈਨਲ ''ਚ ਮੇਦਵੇਦੇਵ ਨੇ ਬਤਿਸਤਾ ਨੂੰ ਹਰਾਇਆ

ਹਾਲੇ- ਚੋਟੀ ਦੀ ਰੈਂਕਿੰਗ ਵਾਲੇ ਦਾਨਿਲ ਮੇਦਵੇਦੇਵ ਨੇ ਹਾਲੇ ਓਪਨ ਟੈਨਿਸ ਸੈਮੀਫਾਈਨਲ 'ਚ ਰਾਬਰਟੋ ਬਤਿਸਤਾ ਨੂੰ 6-2, 6-4 ਨਾਲ ਹਰਾਇਆ। ਮੇਦਵੇਦੇਵ ਨੇ 9 ਬ੍ਰੇਕ ਪੁਆਇੰਟ ਬਚਾਉਂਦੇ ਹੋਏ ਇਹ ਮੁਕਾਬਲਾ ਜਿੱਤਿਆ। 

ਹੁਣ ਉਨ੍ਹਾਂ ਦਾ ਸਾਹਮਣਾ ਜਰਮਨੀ ਦੇ ਆਸਕਰ ਓਟੇ ਨਾਲ ਹੋਵੇਗਾ। ਮੇਦਵੇਦੇਵ ਨੂੰ ਹਾਲਾਂਕਿ ਵਿੰਬਲਡਨ 'ਚ ਖੇਡਣ ਦੀ ਇਜਾਜ਼ਤ ਨਹੀਂ ਹੋਵੇਗੀ ਕਿਉਂਕਿ ਯੂਕ੍ਰੇਨ 'ਤੇ ਹਮਲੇ ਕਾਰਨ ਰੂਸ ਤੇ ਬੇਲਾਰੂਸ ਦੇ ਖਿਡਾਰੀਆਂ 'ਤੇ ਪਾਬੰਦੀਆਂ ਲੱਗੀਆਂ ਹਨ। 

ਦੂਜੇ ਪਾਸੇ ਦਿਨ ਦੀ ਇਕ ਹੋਰ ਗੇਮ 'ਚ ਓਟੇ ਨੇ ਕਾਰੇਨ ਖਾਚਾਨੋਵ ਨੂੰ 4-6, 7-6, 6-4 ਨਾਲ ਹਰਾਇਆ। ਨਿਕ ਕਿਰਗੀਓਸ ਵੀ ਪਾਬਲੋ ਕਾਰੇਨੋ ਬਸਟਾ ਨੂੰ 6-4, 6-2 ਨਾਲ ਹਰਾ ਕੇ ਸੈਮੀਫਾਈਨਲ 'ਚ ਪੁੱਜ ਗਏ ਹਨ। ਹੁਣ ਉਨ੍ਹਾਂ ਦਾ ਸਾਹਮਣਾ ਹੁਬਰਟ ਹੁਰਕਾਜ ਨਾਲ ਹੋਵੇਗਾ ਜਿਨ੍ਹਾਂ ਨੇ ਫੇਲਿਕਸ ਆਗਰ ਐਲੀਆਸਸਿਮੇ ਨੂੰ 7-6, 7-6 ਨਾਲ ਹਰਾਇਆ ਹੈ।


author

Tarsem Singh

Content Editor

Related News