ਮੇਦਵੇਦੇਵ ਨੇ ਮਰੇ ਨੂੰ ਹਰਾ ਕੇ ਕਤਰ ਓਪਨ ਦਾ ਖਿਤਾਬ ਜਿੱਤਿਆ
Monday, Feb 27, 2023 - 12:28 PM (IST)
ਦੋਹਾ : ਦੁਨੀਆ ਦੇ ਦੋ ਸਾਬਕਾ ਨੰਬਰ ਇਕ ਖਿਡਾਰੀਆਂ ਦਰਮਿਆਨ ਹੋਏ ਕਤਰ ਓਪਨ ਟੈਨਿਸ ਟੂਰਨਾਮੈਂਟ ਦੇ ਫਾਈਨਲ 'ਚ ਦਾਨਿਲ ਮੇਦਵੇਦੇਵ ਨੇ ਐਂਡੀ ਮਰੇ ਨੂੰ ਸਿੱਧੇ ਸੈੱਟਾਂ ਵਿਚ 6-4, 6-4 ਨਾਲ ਹਰਾ ਖਿਤਾਬ ਆਪਣੇ ਨਾਂ ਕੀਤਾ। ਪਹਿਲੀ ਵਾਰ ਟੂਰਨਾਮੈਂਟ 'ਚ ਖੇਡ ਰਹੇ ਮੇਦਵੇਦੇਵ ਨੇ ਸ਼ੁਰੂਆਤੀ ਸੈੱਟ 'ਚ 4-1 ਅਤੇ ਦੂਜੇ ਸੈੱਟ 'ਚ 3-1 ਦੀ ਬੜ੍ਹਤ ਨਾਲ ਦਬਦਬਾ ਬਣਾਇਆ।
ਮਰੇ ਨੇ ਹਾਲਾਂਕਿ ਦੋਵੇਂ ਸੈੱਟਾਂ 'ਚ ਜ਼ੋਰਦਾਰ ਵਾਪਸੀ ਕੀਤੀ ਪਰ ਉਹ ਮੇਦਵੇਦੇਵ ਨੂੰ ਆਪਣਾ 17ਵਾਂ ਸਿੰਗਲ ਖਿਤਾਬ ਜਿੱਤਣ ਤੋਂ ਨਹੀਂ ਰੋਕ ਸਕਿਆ। ਮੇਦਵੇਦੇਵ ਨੇ ਪਿਛਲੇ ਹਫਤੇ ਰੋਟਰਡਮ ਵਿੱਚ ਵੀ ਜਿੱਤ ਦਰਜ ਕੀਤੀ, ਜਿਸ ਨਾਲ ਉਨ੍ਹਾਂ ਨੇ ਲਗਾਤਾਰ ਨੌਂ ਮੈਚ ਜਿੱਤੇ। ਦੋਹਾ ਵਿੱਚ ਮਰੇ ਦਾ ਇਹ ਰਿਕਾਰਡ ਪੰਜਵਾਂ ਫਾਈਨਲ ਸੀ।