ਮੇਦਵੇਦੇਵ ਤੇ ਨਡਾਲ ਮੈਕਸੀਕੋ ਓਪਨ ਦੇ ਕੁਆਰਟਰ ਫਾਈਨਲ ''ਚ

Thursday, Feb 24, 2022 - 09:55 PM (IST)

ਅਕਾਪੁਲਕੋ- ਦਾਨਿਲ ਮੇਦਵੇਦੇਵ ਅਤੇ ਰਾਫੇਲ ਨਡਾਲ ਨੇ ਬੁੱਧਵਾਰ ਨੂੰ ਇੱਥੇ ਆਸਾਨ ਜਿੱਤ ਦੇ ਨਾਲ ਮੈਕਸੀਕੋ ਓਪਨ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾਈ। ਮੇਦਵੇਦੇਵ ਨੇ ਪਾਬਲੋ ਅੰਦੁਜਾਰ 6-1, 6-2 ਤੋਂ ਹਾਰ ਕੇ ਏ. ਟੀ. ਪੀ. ਰੈਂਕਿੰਗ ਵਿਚ ਚੋਟੀ 'ਤੇ ਕਾਬਿਜ਼ ਹੋਣ 'ਤੇ ਮਜ਼ਬੂਤ ਕਦਮ ਵਧਾਇਆ। ਨਡਾਲ ਨੇ ਸਟੀਫਨ ਕੋਜਲੋਵ ਨੂੰ 6-0, 6-3 ਨਾਲ ਹਰਾਇਆ। ਜੇਕਰ ਮੇਦਵੇਦੇਵ ਕੁਆਰਟਰ ਫਾਈਨਲ ਵਿਚ ਯੋਸ਼ੀਹਿਤੋ ਨਿਸ਼ੀਓਕਾ ਅਤੇ ਨਡਾਲ ਟਾਮੀ ਪਾਲ ਨੂੰ ਹਰਾ ਦਿੰਦੇ ਹਨ ਤਾਂ ਦੋਵੇਂ ਖਿਡਾਰੀ ਸੈਮੀਫਾਈਨਲ ਵਿਚ ਆਹਮੋ-ਸਾਹਮਣੇ ਹੋਣਗੇ। ਨਡਾਲ ਨੇ ਆਸਟਰੇਲੀਆਈ ਓਪਨ ਦੇ ਫਾਈਨਲ ਵਿਚ ਪੰਜ ਸੈੱਟ ਤੱਕ ਚੱਲੇ ਮੁਕਾਬਲੇ ਵਿਚ ਮੇਦਵੇਦੇਵ ਨੂੰ ਹਰਾਇਆ ਸੀ।

PunjabKesari

ਇਹ ਖ਼ਬਰ ਪੜ੍ਹੋ- NZW v INDW : ਨਿਊਜ਼ੀਲੈਂਡ ਨੂੰ ਆਖਰੀ ਵਨ ਡੇ 'ਚ ਹਰਾ ਕੇ ਕਲੀਨ ਸਵੀਪ ਤੋਂ ਬਚਿਆ ਭਾਰਤ
ਮੇਦਵੇਦੇਵ ਨੇ ਪਿਛਲੇ ਸਾਲ ਸਤੰਬਰ ਵਿਚ ਯੂ. ਐੱਸ. ਓਪਨ ਦੇ ਰੂਪ ਵਿਚ ਆਪਣਾ ਪਹਿਲਾ ਗ੍ਰੈਂਡ ਸਲੈਮ ਖਿਤਾਬ ਜਿੱਤਿਆ ਸੀ। ਅਕਾਪੁਲਕੋ ਵਿਚ ਖਿਤਾਬ ਜਿੱਤਣ 'ਤੇ 26 ਸਾਲਾ ਮੇਦਵੇਦੇਵ ਵਿਸ਼ਵ ਰੈਂਕਿੰਗ ਵਿਚ ਨੰਬਰ ਇਕ 'ਤੇ ਪਹੁੰਚ ਜਾਣਗੇ, ਜਿਸ 'ਤੇ ਅਜੇ ਨੋਵਾਕ ਜੋਕੋਵਿਚ ਕਾਬਿਜ਼ ਹਨ। ਪਾਲ ਨੇ ਦੁਸਾਨ ਲਾਜੋਵਿਚ ਨੂੰ 7-6 (6), 2-6, 7-5 ਨਾਲ ਜਦਕਿ ਨਿਸ਼ੀਓਕਾ ਨੇ ਟੇਲਰ ਫ੍ਰਿਟਜ ਨੂੰ 3-6, 6-4, 6-2 ਨਾਲ  ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ। ਇਸ ਵਿਚਾਲੇ ਮੌਜੂਦਾ ਚੈਂਪੀਅਨ ਅਲੇਕਸਾਂਦ੍ਰ ਜੇਵਦੇਵਨੂੰ ਡਬਲਜ਼ ਮੈਚ ਹਾਰਨ ਤੋਂ ਬਾਅਦ ਗੁੱਸੇ ਵਿਚ ਆਪਣਾ ਰੈਕੇਟ ਅੰਪਾਇਰ ਦੀ ਕੁਰਸੀ 'ਤੇ ਮਾਰਨ ਦੇ ਕਾਰਨ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ ਗਿਆ ਹੈ। ਹੋਰ ਮੈਚਾਂ ਵਿਚ ਸਟੇਫਨੋਸ ਸਿਟਸਿਪਾਸ ਨੇ ਜੇਜੇ ਵੁਲਫ ਨੂੰ 6-1, 6-0 ਨਾਲ ਹਰਾਇਆ। ਉਸਦਾ ਸਾਹਮਣਾ ਹੁਣ ਮਾਰਕੋਸ ਗਿਰੋਨ ਨਾਲ ਹੋਵੇਗਾ, ਜਿਨ੍ਹਾਂ ਨੇ ਪਾਬਲੋ ਕਾਰੇਨੋ ਬੁਸਟਾ ਨੂੰ 6-7 (7) 6-4 7-6 (4) ਨਾਲ ਹਰਾਇਆ। ਕੈਮਰੂਨ ਨੋਰੀ ਨੇ ਜਾਨ ਇਸਨਰ ਨੂੰ 6-7 (2), 6-3, 6-4 ਨਾਲ ਹਰਾਇਆ। 

PunjabKesari

ਇਹ ਖ਼ਬਰ ਪੜ੍ਹੋ-ਇਸ ਕਾਰਨ ਨਹੀਂ ਖੇਡੇ ਰਿਤੂਰਾਜ ਗਾਇਕਵਾੜ ਪਹਿਲਾ ਮੈਚ, BCCI  ਨੇ ਦੱਸੀ ਵਜ੍ਹਾ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News