ਮੇਦਜੇਦੋਵਿਕ ਨੇ ਫਿਲਸ ਨੂੰ ਹਰਾ ਕੇ ਨੈਕਸਟ ਜੈਨ ਫਾਈਨਲਜ਼ ਚੈਂਪੀਅਨਸ਼ਿਪ ਜਿੱਤੀ

12/03/2023 2:04:47 PM

ਜੇਦਾਹ (ਸਾਊਦੀ ਅਰਬ) : ਹੇਮਾਦ ਮੇਦਜੇਦੋਵਿਕ ਨੇ ਚੋਟੀ ਦਾ ਦਰਜਾ ਪ੍ਰਾਪਤ ਆਰਥਰ ਫਿਲਸ ਨੂੰ ਹਰਾ ਕੇ ਉਲਟਫੇਰ ਕਰਦੇ ਹੋਏ ਨੈਕਸਟ ਜੇਨ ਫਾਈਨਲਜ਼ ਟੈਨਿਸ ਚੈਂਪੀਅਨਸ਼ਿਪ ਦਾ ਖਿਤਾਬ ਜਿੱਤ ਲਿਆ। ਮੇਦਜੇਦੋਵਿਕ ਨੇ ਦੋ ਘੰਟੇ 11 ਮਿੰਟ ਤੱਕ ਚੱਲੇ ਫਾਈਨਲ ਵਿੱਚ ਫਿਲਸ ਨੂੰ ਪੰਜ ਸੈੱਟਾਂ ਵਿੱਚ 3-4 (6), 4-1, 4-2, 3-4 (9), 4-1 ਨਾਲ ਹਰਾਇਆ।

ਇਹ ਖ਼ਬਰ ਵੀ ਪੜ੍ਹੋ- IPL Auction : ਇਨ੍ਹਾਂ 25 ਖਿਡਾਰੀਆਂ ਨੇ ਬੇਸ ਪ੍ਰਾਈਸ ਰੱਖਿਆ 2 ਕਰੋੜ, ਸ਼੍ਰੀਲੰਕਾ ਤੋਂ ਸਿਰਫ਼ ਇਕ ਖਿਡਾਰੀ
ਟੂਰਨਾਮੈਂਟ ਦੇ ਛੇ ਸੈਸ਼ਨਾਂ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਫਾਈਨਲ ਵਿੱਚ ਪੰਜ ਸੈੱਟ ਖੇਡੇ ਗਏ। 21 ਸਾਲ ਅਤੇ ਇਸ ਤੋਂ ਘੱਟ ਉਮਰ ਦੇ ਚੋਟੀ ਦੇ ਅੱਠ ਖਿਡਾਰੀਆਂ ਵਿਚਾਲੇ ਹੋਣ ਵਾਲੇ ਇਸ ਟੂਰਨਾਮੈਂਟ 'ਚ ਖਿਤਾਬੀ ਜਿੱਤ ਦੌਰਾਨ 20 ਸਾਲਾ ਮੇਦਜੇਦੋਵਿਕ ਨੇ ਇਕ ਵੀ ਮੈਚ ਨਹੀਂ ਗੁਆਇਆ ਅਤੇ ਇਸ ਟੂਰਨਾਮੈਂਟ ਦੇ ਜਿੱਤਣ ਵਾਲੇ ਸਰਬੀਆ ਦੇ ਪਹਿਲੇ ਖਿਡਾਰੀ ਬਣੇ।
ਸਾਲ 2017 'ਚ ਇਸ ਦਾ ਪਹਿਲਾ ਟੂਰਨਾਮੈਂਟ ਮਿਲਾਨ 'ਚ ਹੋ ਰਿਹਾ ਸੀ, ਜਦਕਿ ਇਸ ਸਾਲ ਪਹਿਲੀ ਵਾਰ ਇਹ ਟੂਰਨਾਮੈਂਟ ਸਾਊਦੀ ਅਰਬ 'ਚ ਖੇਡਿਆ ਗਿਆ ਸੀ। ਇਸ ਤੋਂ ਪਹਿਲਾਂ ਸਟੀਫਾਨੋਸ ਸਿਟਸਿਪਾਸ, ਯਾਨਿਕ ਸਿਨਰ ਅਤੇ ਕਾਰਲੋਸ ਅਲਬਾਰੇਜ਼ ਵਰਗੇ ਖਿਡਾਰੀ ਨੈਕਸਟ ਜਨਰਲ ਫਾਈਨਲਜ਼ ਜਿੱਤ ਚੁੱਕੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ- ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ 'ਚ ਦਿਓ।


Aarti dhillon

Content Editor

Related News