ਟੀਮ ''ਚ ਨਹੀਂ ਚੁਣੇ ਜਾਣ ''ਤੇ ਨਿਰਾਸ਼ ਸੀ ਮਯੰਕ, ਇਸ ਧਾਕੜ ਨੇ ਵਧਾਇਆ ਸੀ ਹੌਸਲਾ

05/19/2020 5:43:27 PM

ਸਪੋਰਟਸ ਡੈਸਕ : ਲੰਬੇ ਸਮੇਂ ਤਕ ਉਡੀਕ ਤੋਂ ਬਾਅਦ ਭਾਰਤੀ ਟੀਮ ਵਿਚ ਜਗ੍ਹਾ ਬਣਾਉਣ ਵਾਲੇ ਮਯੰਕ ਅਗਰਵਾਲ ਨੇ ਕਿਹਾ ਕਿ ਮਹਾਨ ਬੱਲੇਬਾਜ਼ ਰਾਹੁਲ ਦ੍ਰਾਵਿੜ ਦੀਆਂ ਗੱਲਾਂ ਨਾਲ ਉਸ ਦੀ ਹਿੰਮਤ ਬਣੀ ਰਹੀ। ਦਿੱਗਜ ਦ੍ਰਾਵਿੜ ਦੀ ਪ੍ਰੇਰਣਾਦਾਇਕ ਗੱਲਾਂ ਨੇ ਉਸ ਦੇ ਅੰਦਰ ਨਾਂਹ ਪੱਖੀ ਵਿਚਾਰ ਆਉਣ ਨਹੀਂ ਦਿੱਤੇ। ਮਯੰਕ ਨੇ ਆਸਟਰੇਲੀਆ ਖਿਲਾਫ 2018-19 ਦੀ ਸੀਰੀਜ਼ ਵਿਚ ਮੈਲਬੋਰਨ ਕ੍ਰਿਕਟ ਮੈਦਾਨ 'ਤੇ ਟੈਸਟ ਕ੍ਰਿਕਟ ਵਿਚ ਡੈਬਿਊ ਕੀਤਾ ਸੀ। 

PunjabKesari

29 ਸਾਲਾ ਮਯੰਕ ਨੇ ਈ. ਐੱਸ. ਪੀ. ਐੱਨ. ਕ੍ਰਿਕ ਇਨਫੋ 'ਤੇ ਸੰਜੇ ਮਾਂਜਰੇਕਰ ਨੂੰ ਇਕ ਵੀਡੀਓਕਾਸਟ ਵਿਚ ਕਿਹਾ ਕਿ ਮੈਂ ਦੌੜਾਂ ਬਣਾ ਰਿਹਾ ਸੀ। ਰਣਜੀ ਸੈਸ਼ਨ ਅਤੇ ਭਾਰਤ-ਏ ਦੇ ਲਈ ਕਾਫੀ ਦੌੜਾਂ ਬਣਾਏ ਸੀ। ਮੈਂ ਰਾਹੁਲ ਪਾਜੀ ਨਾਲ ਗੱਲ ਕੀਤੀ। ਮੈਂ ਦੱਸਿਆ ਕਿ ਟੀਮ ਵਿਚ ਨਹੀਂ ਚੁਣੇ ਜਾਣ ਤੋਂ ਨਿਰਾਸ਼ ਹੋ ਰਿਰਾਹ ਹਾਂ। ਮਯੰਕ ਨੇ ਕਿਹਾ ਕਿ ਮੈਨੂੰ ਚੰਗੀ ਤਰ੍ਹਾਂ ਨਾਲ ਯਾਦ ਹੈ ਕਿ ਉਸ ਨੇ ਕਿਹਾ ਸੀ ਕਿ ਮਯੰਕ ਇਹ ਚੀਜ਼ਾਂ ਤੁਹਾਡੇ ਹੱਥ ਵਿਚ ਨਹੀਂ ਹੈ। ਤੁਸੀਂ ਮਿਹਨਤ ਕੀਤੀ ਅਤੇ ਇੱਥੇ ਤਕ ਪਹੁੰਚੇ। ਚੌਣ ਤੁਹਾਡੇ ਹੱਥ ਵਿਚ ਨਹੀਂ ਹੈ। ਮੈਂ ਪੂਰੀ ਤਰ੍ਹਾਂ ਨਾਲ ਉਸ ਤੋਂ ਸਹਿਮਤ ਹਾਂ। ਇਹ ਗੱਲਾਂ ਸਿਧਾਂਤਕ ਰੂਪ ਨਾਲ ਸਮਝ ਵਿਚ ਤਾਂ ਆਉਂਦੀ ਹੈ ਪਰ ਵਿਹਾਰਕ ਤੌਰ 'ਤੇ ਇਸ ਨੂੰ ਸਮਝਣਾ ਮੁਸ਼ਕਿਲ ਹੁੰਦਾ ਹੈ।

PunjabKesari

ਮਯੰਕ ਨੇ ਕਿਹਾ ਉਸ ਨੇ ਕਿਹਾ ਸੀ ਕਿ ਆਉਣ ਵਾਲਾ ਸਮਾਂ ਪਿਛਲੇ ਤੋਂ ਅਲੱਗ ਨਹੀਂ ਹੋਵੇਗਾ। ਜੇਕਰ ਨਾਂਹ ਪੱਖੀ ਸੋਚ ਨਾਲ ਖੇਡੋਗੇ ਤਾਂ ਤੁਹਾਡਾ ਨੁਕਸਾਨ ਹੋਵੇਗਾ। ਮੈਨੂੰ ਅਜੇ ਵੀ ਉਨ੍ਹਾਂ ਦੀਆਂ ਗੱਲਾਂ ਯਾਦ ਹੈ ਜੋ ਮੇਰੇ ਲਈ ਪ੍ਰੇਰਣਾਦਾਇਕ ਬਣੀਆਂ। ਜਦੋਂ ਮੈਂ ਟੀਮ ਵਿਚ ਚੁਣਿਆ ਗਿਆ ਤਾਂ ਇੰਨਾ ਖੁਸ਼ ਸੀ ਕਿ ਮੈਂ ਉਨ੍ਹਾਂ ਨੂੰ ਫੋਨ ਕਰ ਕੇ ਧੰਨਵਾਦ ਕੀਤਾ।


Ranjit

Content Editor

Related News