ਮੈਕਸਵੈੱਲ ਅਤੇ ਕ੍ਰਿਸਟੀਅਨ ਤੇ ਉਸਦੀ ਗਰਭਵਤੀ ਦੋਸਤ ਆਨਲਾਈਨ ਮਾੜੇ ਰਵੱਈਏ ਦਾ ਸ਼ਿਕਾਰ
Wednesday, Oct 13, 2021 - 02:18 AM (IST)

ਸ਼ਾਰਜਾਹ- ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਆਈ. ਪੀ. ਐੱਲ. ਦੇ ਖਿਤਾਬੀ ਦੌੜ ਵਿਚੋਂ ਬਾਹਰ ਹੋਣ ਤੋਂ ਬਾਅਦ ਗਲੇਨ ਮੈਕਸਵੈੱਲ ਤੇ ਆਸਟਰੇਲੀਆਈ ਟੀਮ ਦੇ ਉਸਦੇ ਸਾਥੀ ਖਿਡਾਰੀ ਡੇਨੀਅਲ ਕ੍ਰਿਸਟੀਅਨ ਅਤੇ ਉਸਦੀ ਗਰਭਵਤੀ ਦੋਸਤ ਜਾਰਜੀਆ ਡਨ ਨੂੰ ਆਨਲਾਈਨ ਮਾੜੇ ਰਵੱਈਏ ਦਾ ਸ਼ਿਕਾਰ ਹੋਣਾ ਪਿਆ। ਇਸ ਮਾੜੇ ਰਵੱਈਏ ਤੋਂ ਗੁੱਸੇ ਵਿਚ ਆਏ ਮੈਕਸਵੈੱਲ ਨੇ 'ਆਨਲਾਈਨ ਟ੍ਰੋਲਸ' ਨੂੰ 'ਕਚਰਾ' ਤੇ 'ਬੇਹੱਦ ਘਟੀਆ' ਕਰਾਰ ਦਿੱਤਾ ਜਦਕਿ ਕ੍ਰਿਸਟੀਅਨ ਨੇ ਅਪੀਲ ਕੀਤੀ ਕਿ ਉਸਦੀ ਦੋਸਤ ਨੂੰ ਇਸ ਤੋਂ ਬਾਹਰ ਰੱਖਿਆ ਜਾਵੇ।
ਇਹ ਖ਼ਬਰ ਪੜ੍ਹੋ- ਡਾਜ਼ਬਾਲ ਚੈਂਪੀਅਨਸ਼ਿਪ : ਚੰਡੀਗੜ੍ਹ ਦੀ ਟੀਮ ਨੇ ਜਿੱਤਿਆ ਕਾਂਸੀ ਤਮਗਾ
ਮੈਕਸਵੈੱਲ ਨੇ ਆਪਣੇ ਟਵਿੱਟਰ ਹੈਂਡਲ 'ਤੇ ਲਿਖਿਆ ਆਰ. ਸੀ. ਬੀ. ਦੇ ਲਈ ਸ਼ਾਨਦਾਰ ਸੈਸ਼ਨ ਰਿਹਾ, ਮੰਦਭਾਗੀ ਅਸੀਂ ਉਸ ਜਗ੍ਹਾ ਨਹੀਂ ਪਹੁੰਚ ਸਕੇ, ਜਿਸ ਦੇ ਬਾਰੇ ਵਿਚ ਅਸੀਂ ਸੋਚਿਆ ਸੀ। ਇਸ ਨਾਲ ਇਸ ਅਦਭੁੱਤ ਸੈਸ਼ਨ ਦੀ ਸਾਡੀ ਉਪਲੱਬਧੀ ਘੱਟ ਨਹੀਂ ਹੁੰਦੀ। ਸੋਸ਼ਲ ਮੀਡੀਆ 'ਤੇ ਜਿਹੜਾ 'ਕਚਰਾ' ਆ ਰਿਹਾ ਹੈ, ਉਹ ਬਹੁਤ ਘਟੀਆ ਹੈ। ਮੈਕਸਵੈੱਲ ਦੇ ਆਸਟਰੇਲੀਆ ਟੀਮ ਦੇ ਸਾਥੀ ਕ੍ਰਿਸਟੀਅਨ ਨੇ ਵੀ ਦੋਸ਼ ਲਗਾਇਆ ਕਿ ਉਸਦੀ ਗਰਭਵਤੀ ਦੋਸਤ ਜਾਰਜੀਆ ਡਨ ਨੂੰ ਆਰ. ਸੀ. ਬੀ. ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਮਾੜੇ ਰਵੱਈਏ ਦਾ ਸ਼ਿਕਾਰ ਹੋਣਾ ਪਿਆ ਸੀ। ਉਸ ਨੇ ਲਿਖਿਆ ਮੇਰੇ ਸਾਥੀ ਨੇ ਇੰਸਟਾਗ੍ਰਾਮ ਪੋਸਟ 'ਤੇ ਕੀਤੇ ਗਏ ਕੁਮੈਂਟਾਂ ਨੂੰ ਦੇਖਿਆ। ਮੇਰੇ ਲਈ ਅੱਜ ਦਾ ਮੈਚ ਚੰਗਾ ਨਹੀਂ ਰਿਹਾ ਸੀ ਪਰ ਇਹ ਖੇਡ ਦਾ ਹਿੱਸਾ ਹੈ। ਕ੍ਰਿਪਾ ਕਰਕੇ ਉਸ ਨੂੰ ਇਸ ਸਭ ਤੋਂ ਬਾਹਰ ਰੱਖਿਆ ਜਾਵੇ।
ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ: ਇਨ੍ਹਾਂ 4 ਦੇਸ਼ਾਂ ਨੇ ਲਾਂਚ ਕੀਤੀ ਆਪਣੀ ਜਰਸੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।