ਵਰਸਟੈਪਨ ਨੇ ਸਾਊਦੀ ਅਰਬ ਗ੍ਰਾਂ. ਪ੍ਰੀ. ਜਿੱਤੀ

Tuesday, Mar 29, 2022 - 03:15 AM (IST)

ਵਰਸਟੈਪਨ ਨੇ ਸਾਊਦੀ ਅਰਬ ਗ੍ਰਾਂ. ਪ੍ਰੀ. ਜਿੱਤੀ

ਜੇਧਾ- ਮੌਜੂਦਾ ਚੈਂਪੀਅਨ ਮੈਕਸ ਵਰਸਟੈਪਨ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਕਾਰਟਿੰਗ ਦਿਨਾਂ ਦੇ ਆਪਣੇ ਵਿਰੋਧੀ ਚਾਰਲਸ ਲੈਕਲਰਕ ਨੂੰ ਪਿੱਛੇ ਛੱਡ ਕੇ ਸਾਊਦੀ ਅਰਬ ਗ੍ਰਾਂ. ਪ੍ਰੀ. ਵਿਚ ਪਹਿਲਾ ਸਥਾਨ ਹਾਸਲ ਕੀਤਾ। ਜਿਹੜੀ ਉਸਦੀ ਫਾਰਮੂਲਾ ਵਨ ਦੇ ਮੌਜੂਦਾ ਸੈਸ਼ਨ ਵਿਚ ਪਹਿਲੀ ਤੇ ਕਰੀਅਰ ਦੀ ਕੁੱਲ 21ਵੀਂ ਜਿੱਤ ਹਾਸਲ ਕੀਤੀ।

PunjabKesari

ਇਹ ਖ਼ਬਰ ਪੜ੍ਹੋ-ਪਾਕਿ ਤੇ ਵਿੰਡੀਜ਼ ਦੇ ਵਿਚਾਲੇ ਮੁਲਤਵੀ ਵਨ ਡੇ ਸੀਰੀਜ਼ ਦਾ ਆਯੋਜਨ ਜੂਨ 'ਚ ਹੋਵੇਗਾ
ਰੈੱਡਬੁੱਲ ਦੇ ਵਰਸਟੈਪਨ ਨੂੰ ਇਸ ਸੈਸ਼ਨ ਦੀਆਂ ਪਹਿਲੀਆਂ ਦੋ ਰੇਸਾਂ ਵਿਚ ਹੁਣ ਤੱਕ ਮਰਸੀਡੀਜ਼ ਦੇ 7 ਵਾਰ ਦੇ ਚੈਂਪੀਅਨ ਲੂਈਸ ਹੈਮਿਲਟਨ ਤੋਂ ਨਹੀਂ ਸਗੋਂ ਫੇਰਾਰੀ ਦੇ ਲੈਕਲਰਕ ਨੇ ਇਸ ਰੇਸ ਵਿਚ ਦੂਜਾ ਸਥਾਨ ਹਾਸਲ ਕੀਤਾ, ਜਦਕਿ ਫੇਰਾਰੀ ਦੇ ਹੀ ਉਸਦੇ ਸਾਥੀ ਕਾਰਲੋਸ ਸੇਂਜ ਜੂਨੀਅਰ ਤੀਜੇ ਸਥਾਨ 'ਤੇ ਰਿਹਾ। ਹੈਮਿਲਟਨ ਦੇ ਨਾਂ 'ਤੇ ਐੱਫ. ਵਨ ਵਿਚ 103 ਜਿੱਤ ਦਾ ਰਿਕਾਰਡ ਦਰਜ ਹੈ ਪਰ ਇੱਥੇ ਉਹ 10ਵੇਂ ਸਥਾਨ 'ਤੇ ਰਹਿ ਕੇ ਆਪਣੀ ਟੀਮ ਲਈ ਬਹੁਤ ਮੁਸ਼ਕਿਲ ਇਕ ਅੰਕ ਹਾਸਲ ਕਰ ਸਕਿਆ। 

PunjabKesari

ਇਹ ਖ਼ਬਰ ਪੜ੍ਹੋ-ਇੰਗਲੈਂਡ ਦੀ ਲਗਾਤਾਰ ਹਾਰ ਤੋਂ ਬਾਅਦ ਟੀਮ ਦੀ ਕਪਤਾਨੀ ਨਹੀਂ ਛੱਡਣਾ ਚਾਹੁੰਦੇ ਰੂਟ, ਦਿੱਤਾ ਇਹ ਬਿਆਨ
ਲੈਕਲਰਕ ਨੇ ਬਹਿਰੀਨ ਗ੍ਰਾਂ. ਪ੍ਰੀ. ਜਿੱਤੀ ਸੀ ਅਤੇ ਹੁਣ ਕੁਲ 45 ਅੰਕਾਂ ਦੇ ਨਾਲ ਡਰਾਈਵਰਾਂ ਦੀ ਸੂਚੀ ਵਿਚ ਚੋਟੀ 'ਤੇ ਹੈ। ਉਸ ਤੋਂ ਬਾਅਦ ਸੇਂਜ (33 ਅੰਕ) ਤੇ ਵਰਸਟੈਪਨ (25) ਦਾ ਨੰਬਰ ਆਉਂਦਾ ਹੈ। ਹੈਮਿਲਟਨ 16 ਅੰਕਾਂ ਤੋਂ ਬਾਅਦ ਪੰਜਵੇਂ ਸਥਾਨ 'ਤੇ ਹੈ।


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News