ਮੈਰੀਕਾਮ ਨੇ ਪੋਲੈਂਡ ''ਚ ਜਿੱਤਿਆ ਸੋਨਾ, ਮਨੀਸ਼ਾ ਨੂੰ ਮਿਲਿਆ ਚਾਂਦੀ ਤਮਗਾ

Sunday, Sep 16, 2018 - 06:42 PM (IST)

ਨਵੀਂ ਦਿੱਲੀ : ਤਜ਼ਰਬੇਕਾਰ ਐੱਮ. ਸੀ. ਮੈਰੀਕਾਮ (48 ਕਿ.ਗ੍ਰਾ) ਨੇ ਪੋਲੈਂਡ ਦੇ ਗਿਲਵਾਈਸ ਵਿਚ 13ਵੀਆਂ ਸਿਲੇਸੀਅਨ ਮੁੱਕੇਬਾਜ਼ੀ ਟੂਰਨਾਮੈਂਟ ਵਿਚ ਸਾਲ ਦਾ ਆਪਣਾ ਤੀਜਾ ਸੋਨ ਤਮਗਾ ਜਿੱਤਿਆ ਜਦਕਿ ਮਨੀਸ਼ਾ (54 ਕਿ.ਗ੍ਰਾ) ਨੂੰ ਚਾਂਦੀ ਤਮਗੇ ਨਾਲ ਸਬਰ ਕਰਨਾ ਪਿਆ। ਮਾਮੂਲੀ ਸੱਟ ਦੇ ਕਾਰਨ ਏਸੀਆਈ ਖੇਡਾਂ ਤੋਂ ਬਾਹਰ ਰਹਿਣ ਦੇ ਬਾਅਦ ਵਾਪਸ ਕਰਨ ਵਾਲੀ ਪੰਜ ਵਾਰ ਦੀ ਵਿਸ਼ਵ ਚੈਂਪੀਅਨ ਐੱਮ. ਸੀ. ਮੈਰੀਕਾਮ ਨੇ ਇਕ ਪਾਸੜ ਮੁਕਾਬਲੇ ਵਿਚ ਕਜ਼ਾਕਿਸਤਾਨ ਦੀ ਐਗੇਰਿਮ ਕਸਾਨਾਯੇਵਾ ਨੂੰ 5-0 ਨਾਲ ਹਰਾ ਕੇ ਸੀਨੀਅਰ ਵਰਗ ਵਿਚ ਭਾਰਤ ਨੂੰ ਸ਼ਨੀਵਾਰ ਨੂੰ ਇਕਲੌਤਾ ਸੋਨ ਤਮਗਾ ਦਿਵਾਇਆ। ਮੈਰੀਕਾਮ ਨੇ ਇਸ ਤੋਂ ਪਹਿਲਾਂ ਇਸ ਸਾਲ ਦਿੱਲੀ ਵਿਚ ਇੰਡੀਆ ਓਪਨ ਅਤੇ ਗੋਲਡ ਕੋਸਟ ਵਿਚ ਰਾਸ਼ਟਰਮੰਡਲ ਖੇਡਾਂ ਵਿਚ ਸੋਨ ਤਮਗੇ ਜਿੱਤੇ ਸੀ। ਓਲੰਪਿਕ ਦੀ ਸਾਬਕਾ ਕਾਂਸੀ ਤਮਗਾ ਜੇਤੂ 35 ਸਾਲਾਂ ਮੈਰੀਕਾਮ ਨੇ ਆਪਣੇ ਤੋਂ ਲੰਬੀ ਖਿਡਾਰਨ ਖਿਲਾਫ ਪਲਟਵਾਰ ਕਰਨ ਦੀ ਸਫਲ ਰਣਨੀਤੀ ਅਪਣਾਈ। ਉਸ ਨੇ ਪੂਰੇ ਮੁਕਾਬਲੇ ਦੌਰਾਨ ਕਸਾਨਾਯੋਵਾ ਨੂੰ ਇਕ ਵਾਰ ਵੀ ਵਾਪਸੀ ਕਰਨ ਦਾ ਮੌਕਾ ਨਹੀਂ ਦਿੱਤਾ।
PunjabKesari
ਦੂਜੇ ਪਾਸੇ ਮਨੀਸ਼ਾ ਨੂੰ ਯੁਕ੍ਰੇਨ ਦੀ ਇਵਾਨਾ ਕਰੁਪੇਨੀਆ ਖਿਲਾਫ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮਨੀਸ਼ਾ ਦੋਵੇਂ ਮੁੱਕੇਬਾਜ਼ਾਂ ਤੋਂ ਵੱਧ ਹਮਲਾਵਰ ਸੀ ਪਰ ਇਸ ਦੇ ਬਾਵਜੂਦ ਉਹ ਜਿੱਤ ਹਾਸਲ ਕਰਨ 'ਚ ਅਸਫਲ ਰਹੀ। ਸੀਨੀਅਰ ਵਰਗ ਵਿਚ (60 ਕਿ.ਗ੍ਰਾ), ਰੀਤੂ ਗਰੇਵਾਲ (51 ਕਿ.ਗ੍ਰਾ), ਲਵਲੀਨਾ ਬੋਰਗੋਹੇਨ (69 ਕਿ.ਗ੍ਰਾ) ਅਤੇ ਪੂਜਾ ਰਾਣੀ (81 ਕਿ.ਗ੍ਰਾ) ਨੇ ਭਾਰਤ ਲਈ ਸੀਨੀਅਰ ਵਰਗ ਵਿਚ 4 ਕਾਂਸੀ ਤਮਗੇ ਜਿੱਤੇ।


Related News