ਮੈਰੀਕਾਮ ਏਸ਼ੀਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਕੁਆਰਟਰਫਾਈਨਲ ''ਚ

11/02/2017 3:57:41 PM

ਹੋ ਚਿ ਮਿੰਹ ਸਿਟੀ (ਵੀਅਤਨਾਮ)— ਭਾਰਤ ਦੀ ਐੱਮ.ਸੀ. ਮੈਰੀਕਾਮ ਪਹਿਲੇ ਦੌਰ ਦਾ ਮੁਕਾਬਲਾ ਆਸਾਨੀ ਨਾਲ ਜਿੱਤਣ ਦੇ ਬਾਅਦ ਏਸ਼ੀਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਕੁਆਰਟਰਫਾਈਨਲ 'ਚ ਪਹੁੰਚੀ ਹੈ। ਪੰਜ ਵਾਰ ਦੀ ਵਿਸ਼ਵ ਚੈਂਪੀਅਨ ਅਤੇ ਓਲੰਪਿਕ ਕਾਂਸੀ ਤਮਗਾ ਜੇਤੂ ਮੈਰੀਕਾਮ ਨੇ ਸਥਾਨਕ ਮੁੱਕੇਬਾਜ਼ ਦਿਏਮ ਥਿ ਤ੍ਰਿਨਹ ਕੀਊ ਨੂੰ ਲਾਈਟਵੇਟ (48 ਕਿਲੋ) 'ਚ ਵੰਡੇ ਹੋਏ ਫੈਸਲੇ 'ਤੇ ਹਰਾਇਆ। 

ਇਸ ਵਰਗ 'ਚ ਚਾਰ ਵਾਰ ਦੀ ਸੋਨ ਤਮਗਾ ਜੇਤੂ ਮੈਰੀਕਾਮ ਨੇ ਪਸੰਦੀਦਾ ਭਾਰ ਵਰਗ 'ਚ ਵਾਪਸੀ ਕੀਤੀ ਹੈ। ਉਹ ਇਸ ਤੋਂ ਪਹਿਲਾਂ 51 ਕਿਲੋ ਵਰਗ 'ਚ ਖੇਡ ਰਹੀ ਸੀ ਜਿਸ ਨੂੰ 2012 'ਚ ਓਲੰਪਿਕ ਭਾਰ ਵਰਗ ਬਣਾਇਆ ਗਿਆ। ਮੈਰੀਕਾਮ ਨੇ ਹੌਲੀ ਸ਼ੁਰੂਆਤ ਕੀਤੀ ਪਰ ਦੂਜੇ ਰਾਊਂਡ 'ਚ ਰਫਤਾਰ ਫੜੀ। ਉਸ ਨੇ ਕੀਯੂ ਨੂੰ ਕੋਈ ਵੀ ਸਿੱਧਾ ਪੰਚ ਲਗਾਉਣ ਦਾ ਮੌਕਾ ਨਹੀਂ ਦਿੱਤਾ। ਹੁਣ ਮੈਰੀਕਾਮ ਦਾ ਸਾਹਮਣਾ ਚੀਨੀ ਤਾਈਪੇ ਦੀ ਮੇਂਗ ਚਿਯੇਹ ਪਿੰਗ ਨਾਲ ਹੋਵੇਗਾ ਜਿਸ ਨੇ ਥਾਈਲੈਂਡ ਦੀ ਪ੍ਰਾਨਪ੍ਰਦਾਬ ਪਲੋਦਸਾਈ ਨੂੰ ਹਰਾਇਆ। ਇਸ ਟੂਰਨਾਮੈਂਟ 'ਚ 20 ਦੇਸ਼ਾਂ ਦੇ 107 ਮੁੱਕੇਬਾਜ਼ ਹਿੱਸਾ ਲੈ ਰਹੇ ਹਨ।


Related News