ਓਲੰਪਿਕ ਕੁਆਲੀਫਾਇਰ ਦੇ ਟ੍ਰਾਇਲ ''ਚ ਮੈਰੀ ਤੇ ਨਿਖਿਤ

12/22/2019 12:35:06 PM

ਸਪੋਰਟਸ ਡੈਸਕ— 6 ਵਾਰ ਦੀ ਵਿਸ਼ਵ ਚੈਂਪੀਅਨ ਐੱਮ. ਸੀ. ਮੈਰੀਕਾਮ ਤੇ ਉਸਦੀ ਮੁੱਖ ਵਿਰੋਧੀ ਨਿਖਿਤ ਜ਼ਰੀਨ ਨੂੰ ਚੀਨ 'ਚ ਹੋਣ ਵਾਲੇ ਓਲੰਪਿਕ ਕੁਆਲੀਫਾਇਰ ਦੇ ਟ੍ਰਾਇਲ ਲਈ 51 ਕਿ. ਗ੍ਰਾ. ਵਰਗ 'ਚ ਸ਼ਾਮਲ ਕੀਤਾ ਗਿਆ ਹੈ। ਮੈਰੀ ਨੇ ਇਸ ਸਾਲ ਵਿਸ਼ਵ ਚੈਂਪੀਅਨਸ਼ਿਪ ਤੋਂ ਪਹਿਲਾਂ ਇਹ ਕਹਿੰਦੇ ਟ੍ਰਾਇਲ ਦੇਣ ਤੋਂ ਮਨ੍ਹਾ ਕਰ ਦਿੱਤਾ ਸੀ ਕਿ ਚੁਣੇ ਜਾਣ ਲਈ ਉਸਦਾ ਪ੍ਰਦਰਸ਼ਨ ਹੀ ਕਾਫੀ ਹੈ। ਮੈਰੀ ਨੇ ਵਿਸ਼ਵ ਚੈਂਪੀਅਨਸ਼ਿਪ 'ਚ ਕਾਂਸੀ ਤਮਗਾ ਜਿੱਤਿਆ ਸੀ। PunjabKesari
ਸ਼ਨੀਵਾਰ ਨੂੰ ਭਾਰਤੀ ਮੁੱਕੇਬਾਜ਼ੀ ਮਹਾਸੰਘ ਬੀ. ਐੱਫ. ਆਈ. ਦੀ ਚੋਣ ਕਮੇਟੀ ਦੀ ਮੀਟਿੰਗ ਹੋਈ, ਜਿਸ 'ਚ ਮਹਿਲਾ ਦੇ ਪੰਜ ਵਰਗਾਂ ਤੇ ਪੁਰਸ਼ਾਂ ਦੇ 6 ਵਰਗਾਂ ਲਈ ਚਾਰ-ਚਾਰ ਨਾਵਾਂ ਦੀ ਚੋਣ ਕੀਤੀ ਗਈ। ਮਹਿਲਾਵਾਂ ਦਾ ਟ੍ਰਾਇਲ 27-28 ਦਸੰਬਰ ਨੂੰ ਤੇ ਪੁਰਸ਼ਾਂ ਦਾ 29-30 ਦਸੰਬਰ ਨੂੰ ਇੰਦਰਾ ਗਾਂਧੀ ਸਟੇਡੀਅਮ 'ਚ ਹੋਵੇਗਾ।PunjabKesari


Related News