ਗੁਪਟਿਲ, ਕੋਲਿਨ ਮੁਨਰੋ ਨੇ ਬਣਾਇਆ ਸ਼ਰਮਨਾਕ ਰਿਕਾਰਡ, ਵਨ-ਡੇ ਕ੍ਰਿਕਟ 'ਚ ਸਿਰਫ ਤਿੰਨ ਵਾਰ ਹੋਇਆ ਅਜਿਹਾ

Sunday, Jun 23, 2019 - 12:08 PM (IST)

ਗੁਪਟਿਲ, ਕੋਲਿਨ ਮੁਨਰੋ ਨੇ ਬਣਾਇਆ ਸ਼ਰਮਨਾਕ ਰਿਕਾਰਡ, ਵਨ-ਡੇ ਕ੍ਰਿਕਟ 'ਚ ਸਿਰਫ ਤਿੰਨ ਵਾਰ ਹੋਇਆ ਅਜਿਹਾ

ਜਲੰਧਰ : ਮੈਨਚੈਸਟਰ ਦੇ ਮੈਦਾਨ 'ਤੇ ਨਿਊਜ਼ੀਲੈਂਡ ਦੀ ਟੀਮ ਨੇ ਵਨ-ਡੇ ਕ੍ਰਿਕਟ ਦਾ ਅਜਿਹਾ ਸ਼ਰਮਨਾਕ ਰਿਕਾਰਡ ਬਣਾਇਆ ਜੋ ਅੱਜ ਤਕ ਦੇ ਇਤਿਹਾਸ 'ਚ ਸਿਰਫ ਤਿੰਨ ਹੀ ਵਾਰ ਹੋਇਆ ਹੈ। ਦਰਅਸਲ ਟਾਸ ਹਾਰਨ ਤੋਂ ਬਾਅਦ ਬੱਲੇਬਾਜ਼ੀ ਕਰਨ ਉਤਰੀ ਨਿਊਜ਼ੀਲੈਂਡ ਟੀਮ ਨੇ ਮਾਰਟਿਨ ਗੁਪਟਿਲ ਤੇ ਕੋਲਿਨ ਮੁਨਰੋ ਨੂੰ ਬਤੌਰ ਓਪਨਰ ਭੇਜਿਆ ਸੀ। ਗੁਪਟਿਲ ਤਾਂ ਪਹਿਲਾਂ ਹੀ ਗੇਂਦ 'ਤੇ ਵੈਸਟਇੰਡੀਜ਼ ਦੇ ਗੇਂਦਬਾਜ਼ ਸ਼ੈਲਡਨ ਕੋਰਟੇਲ ਦੀ ਗੇਂਦ 'ਤੇ ਐੱਲ ਬੀ ਡਬਲਿਊ ਆਊਟ ਹੋ ਗਏ। ਇਸ ਓਵਰ ਦੀਆਂ ਪੰਜਵੀਂ ਗੇਂਦ 'ਤੇ ਸਲਾਮੀ ਬੱਲੇਬਾਜ਼ ਕੋਲਿਨ ਮੁਨਰੋ ਵੀ ਪਹਿਲਾਂ ਹੀ ਗੇਂਦ 'ਤੇ ਬੋਲਡ ਹੋ ਗਏ। ਇਸ ਤਰ੍ਹਾਂ ਗੁਪਟਿਲ ਤੇ ਮੁਨਰੋ ਓਪਨਿੰਗ 'ਤੇ ਗੋਲਡਨ ਡੱਕ ਬਣਾਉਣ ਵਾਲੇ ਤੀਜੇ ਸਲਾਮੀ ਬੱਲੇਬਾਜ਼ ਬਣ ਗਏ।PunjabKesari ਗੋਲਡਨ ਡੱਕ 'ਤੇ ਆਊਟ ਹੋਏ ਸਲਾਮੀ ਬੱਲੇਬਾਜ਼
ਜਿੰਬਾਬਵੇ ਬਨਾਮ ਵੈਸਟਇੰਡੀਜ਼, ਜਾਰਜਟਾਊਨ 2006
ਸ਼੍ਰੀਲੰਕਾ ਬਨਾਮ ਅਫਗਾਨਿਸਤਾਨ, ਡਨੇਡਿਨ 2015
ਨਿਊਜ਼ੀਲੈਂਡ ਬਨਾਮ ਵੈਸਟਇੰਡੀਜ਼, ਮੈਨਚੈਸਟਰ 2019

PunjabKesari


Related News